10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 07-03-2026
ਦਸੂਹਾ, 6 ਮਾਰਚ (ਭੁੱਲਰ)-ਸਾਹਿੱਤ ਸਭਾ ਦਸੂਹਾ ਗੜ੍ਹਦੀਵਾਲਾ ਦੀ ਵਿਸ਼ੇਸ਼ ਮੀਟਿੰਗ ਪ੍ਰੋ. ਬਲਦੇਵ ਸਿੰਘ ਬੱਲੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਕਹਾਣੀਕਾਰ ਲਾਲ ਸਿੰਘ ਦੇ ਦੋਵੇਂ ਸਪੁੱਤਰ ਸੁੱਖਪਾਲਵੀਰ ਸਿੰਘ ਤੇ ਅਮਰਜੀਤ ਸਿੰਘ ਉਚੇਚੇ ਤੌਰ 'ਤੇ ਹਾਜ਼ਰ ਹੋਏ | ਸੁੱਖਪਾਲਵੀਰ ਸਿੰਘ ਨੇ ਦੱਸਿਆ ਕਿ ਲਾਲ ਸਿੰਘ ਨੇ ਇਕ ਅਨੁਸ਼ਾਸਿਤ ਜੀਵਨ ਜੀਵਿਆ ਹੈ | ਉਹ ਘਰ, ਨੌਕਰੀ ਤੇ ਸਾਹਿੱਤ ਨੂੰ ਬਰਾਬਰ ਸਮਾਂ ਦਿੰਦੇ ਰਹੇ | ਅਮਰਜੀਤ ਸਿੰਘ ਨੇ ਦੱਸਿਆ ਕਿ ਲਾਲ ਸਿੰਘ ਦਾ ਮੁੱਢਲਾ ਜੀਵਨ ਸੰਘਰਸ਼ਮਈ ਰਿਹਾ ਹੈ ਉਨ੍ਹਾਂ ਹਮੇਸ਼ਾ ਸਾਨੂੰ ਹਰ ਮੁਸ਼ਕਿਲ ਵਿਚ ਹੌਸਲਾ ਨਾ ਹਾਰਨ ਦੀ ਪ੍ਰੇਰਨਾ ਦਿੱਤੀ ਹੈ | ਪ੍ਰੋ. ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਸਾਹਿੱਤ ਸਭਾ ਦਸੂਹਾ ਗੜ੍ਹਦੀਵਾਲਾ ਦਾ ਪੌਦਾ ਉਨ੍ਹਾਂ ਦਾ ਲਗਾਇਆ ਹੋਇਆ ਹੈ ਇਸ ਦੀ ਦੇਖਭਾਲ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ | ਪਿ੍ੰਸੀਪਲ ਨਵਤੇਜ ਗੜ੍ਹਦੀਵਾਲਾ ਨੇ ਦੱਸਿਆ ਕਿ ਲਾਲ ਸਿੰਘ ਸਾਹਿੱਤ ਸਭਾ ਹਮੇਸ਼ਾ ਕਾਰਜਸ਼ੀਲ ਰਹੇ ਤੇ ਸਾਹਿੱਤ ਸਭਾ ਦਾ ਨਾਂਅ ਪੂਰੇ ਪੰਜਾਬ ਵਿਚ ਰੌਸ਼ਨ ਕੀਤਾ | ਸੁਰਿੰਦਰ ਸਿੰਘ ਨੇਕੀ ਤੇ ਦਿਲਪ੍ਰੀਤ ਕਾਹਲੋਂ ਨੇ ਵੀ ਸੰਬੋਧਨ ਕੀਤਾ | ਮੈਂਬਰਾਂ ਨੇ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਕਿ ਉਨ੍ਹਾਂ ਦੀ ਯਾਦ ਵਿਚ ਹਰ ਸਾਲ ਕਹਾਣੀਕਾਰ ਲਾਲ ਸਿੰਘ ਯਾਦਗਾਰੀ ਐਵਾਰਡ ਇਕ ਉੱਘੇ ਸਾਹਿੱਤਕਾਰ ਨੂੰ ਦਿੱਤਾ ਜਾਇਆ ਕਰੇਗਾ ਜਿਸ ਵਿਚ ਨਕਦ ਰਾਸ਼ੀ, ਮੋਮੈਂਟੋ ਆਦਿ ਹੋਣਗੇ | ਪਹਿਲਾ ਕਹਾਣੀਕਾਰ ਲਾਲ ਸਿੰਘ ਯਾਦਗਾਰੀ ਐਵਾਰਡ 14 ਫਰਵਰੀ 2027 ਨੂੰ 'ਬਾੜੀ ਲਾਲ ਸਿੰਘ' ਵਿਖੇ ਸਾਹਿੱਤਿਕ ਸਮਾਗਮ ਕਰਕੇ ਦਿੱਤਾ ਜਾਵੇਗਾ' | ਮੀਟਿੰਗ ਦੀ ਸਮੁੱਚੀ ਕਾਰਵਾਈ ਸੁਰਿੰਦਰ ਸਿੰਘ ਨੇਕੀ ਨੇ ਬਾਖ਼ੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਭਗਵਤੀ ਮੰਦਰ ਕਮੇਟੀ ਨੂੰ ਚੈੱਕ ਦਿੱਤਾ
Ad Position 24