10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਿਧਾਇਕ ਘੁੰਮਣ ਨੇ ਭਗਵਤੀ ਮੰਦਰ ਕਮੇਟੀ ਨੂੰ ਚੈੱਕ ਦਿੱਤਾ

Ad Position 21
No active advertisement
ਅਜੀਤ ਡੈਸਕ 07-03-2026
ਤਲਵਾੜਾ, 6 ਮਾਰਚ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਯੁਗਵਾਲ ਵਿਖੇ ਸਥਿਤ ਮਾਤਾ ਭਗਵਤੀ ਮੰਦਰ ਕਮੇਟੀ ਨੂੰ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ | ਇਸ ਮੌਕੇ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਵਿਧਾਇਕ ਘੁੰਮਣ ਦਾ ਪਿੰਡ ਆਉਣ 'ਤੇ ਸਵਾਗਤ ਕੀਤਾ ਅਤੇ ਚੈੱਕ ਦੇਣ ਲਈ ਧੰਨਵਾਦ ਵੀ ਕੀਤਾ | ਵਿਧਾਇਕ ਐਡ. ਘੁੰਮਣ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹਲਕੇ ਦੇ ਸਾਰੇ ਹੀ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ | ਹਲਕੇ 'ਚ ਲਿੰਕ ਤੇ ਮੇਨ ਸੜਕਾਂ ਦੀ ਰਿਪੇਅਰ ਦੇ ਕੰਮ ਚੱਲ ਰਹੇ ਹਨ | ਇਸ ਮੌਕੇ ਕਮੇਟੀ ਪ੍ਰਧਾਨ ਕੁਲਵਿੰਦਰ ਕੁਮਾਰ, ਖ਼ਜ਼ਾਨਚੀ ਅਮਿਤ ਕੁਮਾਰ, ਹਰਪਾਲ ਸਿੰਘ, ਰਣਜੀਤ ਸਿੰਘ, ਅਸ਼ਵਨੀ ਕੁਮਾਰ, ਗੁਰਦੀਪ ਸਿੰਘ, ਸਤੀਸ਼ ਕੁਮਾਰ, ਸੰਨੀ, ਭੁਪਿੰਦਰ ਸਿੰਘ ਆਦਿ ਨੇ ਵਿਧਾਇਕ ਘੁੰਮਣ ਨੂੰ ਸਮਰਿਤੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਸਮਾਗਮ 'ਚ ਸਰਪੰਚ ਮਾਣ ਸਿੰਘ, ਪ੍ਰਧਾਨ ਕਰਨੈਲ ਸਿੰਘ ਰਾਣਾ, ਜਸਵੀਰ ਸਿੰਘ ਆਫਸਪੁਰ, ਟਿੰਕੂ ਸਿੰਘ, ਅਮਿਤ ਯੁਗਵਾਲ, ਗੌਰਵ ਸਵਾਰ ਆਦਿ ਤੋਂ ਇਲਾਵਾ ਸਮੂਹ ਯੁਗਵਾਲ, ਗੱਗੜ ਤੇ ਆਸਫਪੁਰ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਜੈ ਭੀਮ ਯੂਨਾਈਟਿਡ ਵਾਈਸ ਆਫ਼ ਪੰਜਾਬ ਵਲੋਂ ਜਸਵੰਤ ਸਿੰਘ ਫੌਜੀ ਜ਼ਿਲ੍ਹਾ ਪ੍ਰਧਾਨ ਨਿਯੁਕਤ
Ad Position 24