07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਿਧਾਇਕ ਘੁੰਮਣ ਨੇ ਸਮੱਸਿਆਵਾਂ ਸੁਣੀਆਂ

Ad Position 21
No active advertisement
ਅਜੀਤ ਡੈਸਕ 28-03-2026
ਤਲਵਾੜਾ, 27 ਮਾਰਚ (ਮਹਿਤਾ)-ਆਮ ਆਦਮੀ ਦੇ ਤਲਵਾੜਾ ਸਥਿਤ ਦਫ਼ਤਰ ਵਿਖੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਇਕ ਖੁੱਲੇ੍ਹ ਦਰਬਾਰ ਰਾਹੀਂ ਤਲਵਾੜਾ ਖੇਤਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ | ਉਨ੍ਹਾਂ ਜ਼ਿਆਦਾਤਰ ਸਮੱਸਿਆਵਾਂ ਦਾ ਨਿਪਟਾਰਾ ਮੌਕੇ 'ਤੇ ਕਰਵਾ ਦਿੱਤਾ ਅਤੇ ਕੁੱਝ ਕੁ ਦੇ ਹੱਲ ਲਈ ਸਬੰਧਿਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਕੋਈ ਵੀ ਹਲਕਾ ਵਾਸੀ ਆਪਣੀ ਕਿਸੇ ਵੀ ਮੁਸ਼ਕਿਲ ਲਈ ਉਨ੍ਹਾਂ ਨੂੰ ਕਿਸੇ ਸਮੇਂ ਵੀ ਆ ਕੇ ਮਿਲ ਸਕਦਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਸ਼ੀਰਵਾਦ ਸਦਕਾ ਦਸੂਹਾ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ | ਇਸ ਮੌਕੇ 'ਤੇ ਸਰਪੰਚ ਦੁਮੋਆਲ ਠਾਕੁਰ ਰਮਨਦੀਪ ਸਿੰਘ ਕੰਵਰ ਸੇਵਾ ਮੁਕਤ ਮੈਨੇਜਰ ਸਹਿਕਾਰੀ ਖੇਤੀਬਾੜੀ ਬੈਂਕ, ਪ੍ਰਧਾਨ ਨਗਰ ਪੰਚਾਇਤ ਆਸ਼ੂ ਅਰੋੜਾ, ਐਮ.ਸੀ. ਜੋਗਿੰਦਰਪਾਲ ਛਿੰਦਾ, ਸਰਪੰਚ ਬਰਿੰਗਲੀ, ਵਿਨੋਦ ਕੁਮਾਰ, ਸਰਪੰਚ ਬਟਵਾੜਾ ਨਰੇਸ਼ ਕੁਮਾਰ, ਚੇਅਰਮੈਨ ਬਲਾਕ ਸੰਮਤੀ ਤਲਵਾੜਾ ਬੌਬੀ ਕੌਸ਼ਲ, ਰਾਮੇਸ਼ਵਰ ਮਹੰਤ, ਅਰੁਣ ਕਸ਼ਯਪ ਆਦਿ ਤੋਂ ਇਲਾਵਾ ਪਿੰਡਾਂ ਦੇ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਮੇਤ ਵੱਡੀ ਗਿਣਤੀ ਵਿਚ ਤਲਵਾੜਾ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਹਾਰਾ ਵੈੱਲਫੇਅਰ ਕਲੱਬ ਟਾਂਡਾ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਚਲ ਰਹੇ ਸੀ.ਜੀ.ਐੱਚ.ਐੱਸ. ਵੈਲਨੈੱਸ ਸੈਂਟਰ ਜਲੰਧਰ 'ਚ ਸਟਾਫ਼ ਦੀ ਭਾਰੀ ਕਮੀ -...
Ad Position 24
No active advertisement