07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਹਾਰਾ ਵੈੱਲਫੇਅਰ ਕਲੱਬ ਟਾਂਡਾ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 28-03-2026
ਟਾਂਡਾ ਉੜਮੁੜ, 27 ਮਾਰਚ (ਕੁਲਬੀਰ ਸਿੰਘ ਗੁਰਾਇਆ)-ਸਮਾਜ ਸੇਵੀ ਸੰਸਥਾ ਸਹਾਰਾ ਵੈੱਲਫੇਅਰ ਕਲੱਬ ਦੀ ਮੀਟਿੰਗ ਸੰਸਥਾ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲੈਂਦੇ ਹੋਏ ਜਿੱਥੇ ਕਲੱਬ ਵਲੋਂ ਕੀਤੇ ਜਾਣ ਵਾਲੇ ਸਮਾਜ ਸੇਵੀ ਕੰਮਾਂ ਸਬੰਧੀ ਰੂਪ ਰੇਖਾ ਤਿਆਰ ਕੀਤੀ ਉੱਥੇ ਹੀ ਪ੍ਰਭ ਸੰਮਤੀ ਨਾਲ ਕਲੱਬ ਦੇ ਪ੍ਰਧਾਨ ਦੀ ਚੋਣ ਕਰਦੇ ਹੋਏ ਕਲੱਬ ਦੇ ਸੀਨੀਅਰ ਮੈਂਬਰ ਤਰਸੇਮ ਪੱਪੂ ਨੂੰ ਸਹਾਰਾ ਵੈੱਲਫੇਅਰ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਸੁਖਵਿੰਦਰ ਅਰੋੜਾ ਲਾਟੀ ਮੈਦਾਨ, ਸਮਾਜ ਸੇਵੀ ਰਜਿੰਦਰ ਸਿੰਘ ਮਾਰਸ਼ਲ, ਸੇਵਾ ਸਿੰਘ, ਨਵਦੀਪ ਕੁਮਾਰ ਛਿਤਰੂ ਨੇ ਸਰੋਪਾ ਅਤੇ ਫੁੱਲਾਂ ਦੀ ਮਾਲਾ ਪਾ ਕੇ ਪਾ ਕੇ ਨਵਨਿਯੁਕਤ ਪ੍ਰਧਾਨ ਨੂੰ ਵਧਾਈ ਦਿੱਤੀ | ਇਸ ਮੌਕੇ ਆਤਮ ਜੀਤ ਸਿੰਘ ਸੋਢੀ, ਬੱਬੂ ਸੰਧਾਵਾਲੀਆ, ਮਿਸਟਰ ਜੈਨ, ਮਿਸਟਰ ਡੈਜੀ, ਸੋਨੂੰ ਸਿੰਘ, ਕੌਂਸਲਰ ਪੰਕਜ ਕੁਮਾਰ, ਬਲਜੀਤ ਸੈਣੀ, ਰਵਿੰਦਰ ਸਿੰਘ, ਮਹਿੰਦਰ ਪਾਲ ਮਦਾਨ, ਸੋਵਤੀ, ਗੁਪਾਲ ਮਹਿਰਾ ਤੇ ਅਨਿਲ ਗੋਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਆਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਵਿਖੇ 'ਕਮਿਊਨੀਕੇਸ਼ਨ ਤੇ ਸੌਫਟ ਸਕਿੱਲਜ਼ ਡਿਵੈਲਪਮੈਂਟ' ਵਿਸ਼ੇ 'ਤੇ ਵਰਕਸ਼ਾਪ <br/... ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਸਮੱਸਿਆਵਾਂ ਸੁਣੀਆਂ
Ad Position 24
No active advertisement