ਹੁਸ਼ਿਆਰਪੁਰ, 22 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਉਪ ਮੰਡਲ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਲਾਚੋਵਾਲ ਵਿਖੇ ਜ਼ਰੂਰੀ ਮੁਰੰਮਤ ਕਰਨ ਕਰਕੇ ਇਸ ਅਧੀਨ ਚੱਲਦੇ 11 ਕੇ.ਵੀ. ਫੀਡਰ ਲਾਚੋਵਾਲ ਸੀ.-ਜੇ, 11 ਕੇ. ਵੀ. ਬੈਂਸ ਖ਼ੁਰਦ ਯੂ.ਪੀ.ਐਸ. ਫੀਡਰ ਦੀ ਸਪਲਾਈ 23 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ, ਜਿਸ ਕਾਰਨ ਪਿੰਡ ਲਾਚੋਵਾਲ, ਬੈਂਸ ਖ਼ੁਰਦ, ਸਟਿਆਣਾ, ਅਸਲਪੁਰ, ਚਡਿਆਲ, ਖਿਉਵਾਲ, ਸ਼ੇਰਪੁਰ ਗੁਿਲੰਡ, ਖੁਸਰੋਪੁਰ, ਲੁਹਾਰ ਕੰਗਣਾ ਆਦਿ ਪਿੰਡ ਪ੍ਰਭਾਵਿਤ ਰਹਿਣਗੇ |