ਕੋਟਫ਼ਤੂਹੀ, 22 ਅਪ੍ਰੈਲ (ਅਵਤਾਰ ਸਿੰਘ ਅਟਵਾਲ)-ਆਮ ਆਦਮੀ ਪਾਰਟੀ ਦੇ ਨਸ਼ਾ ਮੁਕਤੀ ਕੁਆਰਡੀਨੇਟਰ ਜੋ, ਇਸ ਇਲਾਕੇ ਦੇ ਪਿੰਡ ਨਾਲ ਸਬੰਧ ਰੱਖਦਾ ਹੈ, ਉਸ ਦਾ ਕੋਟਫ਼ਤੂਹੀ ਵਿਚ ਮੈਡੀਕਲ ਸਟੋਰ ਵੀ ਹੈ, ਉਸ ਦਾ ਸਿਆਸੀ ਜੀਵਨ ਤਬਾਹ ਕਰਨ ਲਈ, ਬੀਤੇ ਕੱਲ੍ਹ ਤੋਂ ਉਸ ਦੀ ਇਕ ਲੜਕੀ ਨਾਲ ਆਪੱਤੀਜਨਕ ਲਗਪਗ ਢਾਈ ਕੁ ਮਿੰਟ ਦੀ ਵੀਡੀਓ ਕੋਟ ਫ਼ਤੂਹੀ ਦੇ ਆਸ-ਪਾਸ ਪਿੰਡਾਂ ਵਿਚ ਮਿੰਟਾਂ ਵਿਚ ਵਾਇਰਲ ਹੋਣ ਤੋ ਬਾਅਦ ਇਹ ਵੀਡੀਓ ਕਈਆਂ ਵਲੋਂ ਸੋਸ਼ਲ ਮੀਡੀਏ ਉੱਪਰ ਵੀ ਪੋਸਟ ਕੀਤੀ ਗਈ ਹੈ, ਜਿਸ ਨਾਲ ਜਿੱਥੇ ਇਸ ਇਲਾਕੇ ਵਿਚ ਆਮ ਆਦਮੀ ਪਾਰਟੀ ਦੇ ਅਕਸ ਨੂੰ ਕਾਫ਼ੀ ਢਾਹ ਲੱਗੀ ਹੈ, ਉੱਥੇ ਆਮ ਆਦਮੀ ਪਾਰਟੀ ਦੇ ਆਗੂ ਸਵੇਰ ਤੋ ਹੀ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਨੰੂ ਇਹ ਵੀਡੀਓ ਭੇਜ ਕੇ ਇਸ ਵਿਅਕਤੀ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਲਈ ਫ਼ੋਨ ਕਰ ਰਹੇ ਹਨ, ਇਸ ਵੀਡੀਓ ਵਿਚ ਜੋ ਲੜਕੀ ਵਿਖਾਈ ਦਿੰਦੀ ਹੈ, ਉਹ ਇਕ ਪਿੰਡ ਦੇ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਉਂਦੀ ਹੈ | ਇਹ ਵੀਡੀਓ ਲੋਕਾਂ ਵਿਚ ਕਿਸੇ ਸਾਜ਼ਿਸ਼ ਤਹਿਤ ਮੈਡੀਕਲ ਸਟੋਰ ਦੇ ਮਾਲਕ ਨੂੰ ਬਦਨਾਮ ਕਰਨ ਤੇ ਉਸ ਦਾ ਸਿਆਸੀ ਜੀਵਨ ਨੂੰ ਤਬਾਹ ਕਰਨ ਲਈ ਵੱਖ-ਵੱਖ ਮੋਬਾਈਲਾਂ 'ਤੇ ਵੀ ਭੇਜੀ ਹੈ | ਇਸ ਸਬੰਧ ਵਿਚ ਮੈਡੀਕਲ ਸਟੋਰ ਦੇ ਮੋਬਾਈਲ ਫ਼ੋਨ 'ਤੇ ਉਨ੍ਹਾਂ ਕਿਹਾ ਕਿ ਇਹ ਵੀਡੀਓ ਫੇਕ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ, ਉਹ ਇਸ ਸੰਬੰਧੀ ਪੁਲਿਸ ਨੂੰ ਰਿਪੋਰਟ ਵੀ ਕਰਨਗੇ |