02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਓਕਡੇਲ ਸਕੂਲ ਬੁੱਲ੍ਹੋਵਾਲ ਦੇ ਹੈੱਡ ਬੁਆਏ ਤੇ ਹੈੱਡ ਗਰਲ ਦੀ ਚੋਣ ਹੋਈ

Ad Position 21
No active advertisement
ਅਜੀਤ ਡੈਸਕ 23-04-2026
ਬੁੱਲ੍ਹੋਵਾਲ, 22 ਅਪ੍ਰੈਲ (ਲੁਗਾਣਾ)-ਓਕਡੇਲ ਸੀਨੀਅਰ ਸੈਕੰਡਰੀ ਸਕੂਲ ਨੇ ਸੀਨੀਅਰ ਅਤੇ ਜੂਨੀਅਰ ਵਰਗ ਦੋਵਾਂ ਲਈ ਪ੍ਰਤੀਨਿਧੀਆਂ ਦੀ ਚੋਣ ਸਕੂਲ ਦੀ ਮੁੱਖ ਪ੍ਰਬੰਧਕ ਹਰਿੰਦਰ ਸੈਣੀ ਦੀ ਅਗਵਾਈ ਹੇਠ ਕੀਤੀ ਗਈ, ਜਿਸ 'ਚ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਪ੍ਰਤੀਨਿਧੀਆਂ ਦੀ ਚੋਣ ਕਰਨ ਲਈ ਚੋਣ ਪ੍ਰਕਿਰਿਆ 'ਚ ਉਤਸ਼ਾਹ ਨਾਲ ਹਿੱਸਾ ਲਿਆ | ਇਸ ਦੌਰਾਨ ਪਿ੍ੰ. ਯਾਸਮੀਨ ਸੈਣੀ ਨੇ ਵਿਦਿਆਰਥੀਆਂ ਨੂੰ ਵੋਟ ਪਾਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਵੋਟ ਪਾਉਣ ਦੀ ਪ੍ਰਕਿਰਿਆ ਸੰਬੰਧੀ ਸਾਰੀਆਂ ਜ਼ਰੂਰੀ ਹਦਾਇਤਾਂ ਪ੍ਰਦਾਨ ਕੀਤੀਆਂ | ਇਸ ਤੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਹੋਈ | ਸਾਰੇ ਵਿਦਿਆਰਥੀਆਂ ਨੇ ਆਪਣੇ ਪਸੰਦੀਦਾ ਉਮੀਦਵਾਰਾਂ ਲਈ ਆਪਣੀਆਂ ਵੋਟਾਂ ਪਾਈਆਂ | ਚੋਣ ਵਿਚ 12ਵੀਂ ਜਮਾਤ ਦੇ ਗੁਰਸ਼ਾਨ ਸਿੰਘ ਥਿਆੜਾ ਅਤੇ ਜਸਕਰਨਦੀਪ ਕੌਰ ਨੂੰ 2026-2027 ਲਈ ਸੀਨੀਅਰ ਸਕੂਲ ਪ੍ਰੀਫੈਕਟ (ਹੈੱਡ ਬੁਆਏ ਤੇ ਹੈੱਡ ਗਰਲ) ਨਿਯੁਕਤ ਕੀਤਾ ਗਿਆ | 10ਵੀਂ ਜਮਾਤ ਦੇ ਸੰਚਿਤ ਮਹਿਮੀ ਅਤੇ ਹਰਲੀਨ ਕੌਰ ਨੂੰ ਜੂਨੀਅਰ ਸਕੂਲ ਪ੍ਰੀਫੈਕਟ ਨਿਯੁਕਤ ਕੀਤਾ ਗਿਆ | ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਤੇ ਨਿਕਿਤਾ ਸਲਹਨ ਨੂੰ ਸੀਡਰ ਹਾਊਸ ਦੇ ਪ੍ਰੀਫੈਕਟ, ਕੋਮਲਪ੍ਰੀਤ ਕੌਰ ਤੇ ਸੁਖਨਦੀਪ ਸਿੰਘ ਨੂੰ ਐਬੋਨੀ ਹਾਊਸ ਦੇ ਪ੍ਰੀਫੈਕਟ, ਕਮਲਪ੍ਰੀਤ ਕੌਰ ਤੇ ਗੁਰਸ਼ਾਨ ਸਿੰਘ ਚੌਹਾਨ ਨੂੰ ਓਲਿਵ ਹਾਊਸ ਦੇ ਪ੍ਰੀਫੈਕਟ ਅਤੇ ਜਸਮੀਤ ਅਤੇ ਨੈਤਿਕ ਆਨੰਦ ਨੂੰ ਪਾਈਨ ਹਾਊਸ ਦੇ ਪ੍ਰੀਫੈਕਟ ਨਿਯੁਕਤ ਕੀਤਾ ਗਿਆ | ਅੰਤ ਵਿਚ ਪਿ੍ੰ.ਯਾਸਮੀਨ ਸੈਣੀ ਨੇ ਸਾਰੇ ਚੁਣੇ ਗਏ ਪ੍ਰੀਫੈਕਟਾਂ ਨੂੰ ਨਵੇਂ ਸੈਸ਼ਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਅਹੁਦਿਆਂ ਦੀ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ |
Ad Position 22
No active advertisement
ਪਿਛਲੀ ਖ਼ਬਰ ਹੋਮ ਫ਼ਾਰ ਹੋਮਲੈੱਸ ਸੰਸਥਾ ਵਲੋਂ ਬੰਜਰਬਾਗ 'ਚ ਲੋੜਵੰਦ ਔਰਤ ਲਈ ਘਰ ਬਣਾਉਣ ਦੀ ਸ਼ੁਰੂਆਤ ਅਗਲੀ ਖ਼ਬਰ 'ਆਪ' ਦੇ ਨਸ਼ਾ ਮੁਕਤੀ ਕੁਆਰਡੀਨੇਟਰ ਦੀ ਔਰਤ ਨਾਲ ਵੀਡੀਓ ਵਾਇਰਲ
Ad Position 24