ਸੈਲਾ ਖੁਰਦ, 22 ਅਪ੍ਰੈਲ (ਹਰਵਿੰਦਰ ਸਿੰਘ ਬੰਗਾ)-ਕਸਬੇ ਦੀ ਸਥਾਨਕ ਅਨਾਜ ਮੰਡੀ ਵਿਖੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਦੌਰਾ ਕਰਦਿਆਂ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਚੱਲਦਿਆਂ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੰਡੀਕਰਨ 'ਚ ਚੱਲ ਰਹੀ ਢਿੱਲੀ ਰਫ਼ਤਾਰ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਨੀਲੇ ਅਸਮਾਨ ਹੇਠ ਕਣਕ ਦੇ ਅੰਬਾਰ ਲੱਗੇ ਹੋਏ ਹਨ, ਜਿਸ ਵਿਚ ਨਾਮਾਤਰ ਲਿਫ਼ਟਿੰਗ ਹੋਣ ਕਾਰਨ ਕਿਸਾਨ ਅਤੇ ਆੜ੍ਹਤੀ ਵਰਗ ਪਰੇਸ਼ਾਨੀ ਦੇ ਦੌਰ 'ਚੋਂ ਲੰਘ ਰਿਹਾ ਹੈ | ਉਨ੍ਹਾਂ ਸੂਬੇ ਦੀ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ 2023 ਵਿਚ ਕੁਦਰਤੀ ਕਰੋਪੀ ਕਾਰਨ ਹੜ੍ਹਾਂ ਦੀ ਮਾਰ ਨਾਲ ਝੰਬੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਹੁਣ ਬੇਮੌਸਮੀ ਬਾਰਸ਼ ਹੋਣ ਨਾਲ ਕਣਕ ਦੀ ਫ਼ਸਲ ਨੁਕਸਾਨੀ ਗਈ ਅਤੇ ਝਾੜ ਘੱਟ ਗਿਆ, ਇਸ ਲਈ ਕਿਸਾਨਾਂ ਨੂੰ ਸਰਕਾਰ ਤੁਰੰਤ ਮੁਆਵਜ਼ਾ ਦੇਵੇ | ਉਨ੍ਹਾਂ ਕਿਹਾ ਕਿ 2027 'ਚ ਇਸ ਸਰਕਾਰ ਨੂੰ ਚੱਲਦਾ ਕਰਕੇ ਪੰਜਾਬ ਦੀ ਮੁੜ ਖ਼ੁਸ਼ਹਾਲੀ ਅਤੇ ਅਮਨ ਸ਼ਾਂਤੀ ਲਈ ਅਕਾਲੀ ਦਲ ਸਰਕਾਰ ਸਮੇਂ ਦੀ ਲੋੜ ਹੈ | ਇਸ ਮੌਕੇ ਹਰਜੀਤ ਸਿੰਘ ਭਾਤਪੁਰ, ਜਰਨੈਲ ਸਿੰਘ ਨੂਰਪੁਰ, ਬਗ਼ੀਚਾ ਸਿੰਘ ਪੱਦੀ, ਮਾ. ਬਲਵੀਰ ਸਿੰਘ ਕੁਹਾਰਪੁਰੀ, ਕਰਨਵੀਰ ਸਿੰਘ ਸੈਲਾ ਕਲਾਂ, ਮਹਿੰਦਰ ਸਿੰਘ ਕੁੱਕੜਾਂ, ਕੁਲਦੀਪ ਸਿੰਘ, ਰਸ਼ਪਾਲ ਸਿੰਘ ਕੁੱਕੜਾਂ, ਕਰਨਵੀਰ ਸਿੰਘ ਸੈਲਾ ਕਲਾਂ, ਮਹਿੰਦਰ ਸਿੰਘ, ਕੁਲਦੀਪ ਸਿੰਘ, ਰਸ਼ਪਾਲ ਸਿੰਘ, ਗੁਰਵਿੰਦਰ ਸਿੰਘ ਭਾਤਪੁਰ, ਕਮਲਜੀਤ ਸਿੰਘ ਬੀਹੜਾ, ਬਲਵੀਰ ਸਿੰਘ, ਦਲਜੀਤ ਸਿੰਘ, ਅਸ਼ਵਨੀ ਕੁਮਾਰ ਪੱਦੀ, ਅਵਤਾਰ ਸਿੰਘ ਤੇ ਹਰੀਦੇਵ ਆਦਿ ਹਾਜ਼ਰ ਸਨ |