ਹੁਸ਼ਿਆਰਪੁਰ, 23 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਮਿੳਾੂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਵਲੋਂ ਈਸਰੋ ਭਵਨ ਲੁਧਿਆਣਾ ਵਿਖੇ ਮੀਟਿੰਗ ਕਰਕੇ 11, 12 ਮਾਰਚ ਨੂੰ 2 ਦਿਨ ਸ਼ਹਿਰ ਵਿਚ ਰੈਲੀ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਸੀ ਤੇ ਰੈਗੂਲਰ 10 ਸਾਲ ਤੋਂ ਬਾਅਦ ਪੱਕੇ ਕਰਨ ਦਾ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ਸਨ ਅਤੇ 6 ਮਈ 2026 ਨੂੰ ਹੜਤਾਲ ਦਾ ਨੋਟਿਸ ਵੀ ਸਰਕਾਰ ਨੂੰ ਦੇ ਦਿੱਤਾ ਗਿਆ ਸੀ, ਪਰ ਸਰਕਾਰ ਵਲੋਂ 2 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਤੇ ਡਾਇਰੈਕਟੋਰੇਟ ਦਫ਼ਤਰ ਵਲੋਂ ਯੂਨੀਅਨ ਨੂੰ ਕੋਈ ਵੀ ਸੱਦਾ ਪੱਤਰ ਅਤੇ ਨਾ ਹੀ ਮੀਟਿੰਗ ਦਾ ਸਮਾਂ ਦਿੱਤਾ ਗਿਆ | ਇਸ ਸੰਬੰਧੀ ਮੁਲਾਜ਼ਮ ਆਗੂ ਕੁਲਵੰਤ ਸੈਣੀ ਤੇ ਹੋਰ ਆਗੂਆਂ ਨੇ ਦੱਸਿਆ 17 ਤੋਂ 30 ਸਤੰਬਰ 2025 ਤੱਕ ਜੋ ਹੜਤਾਲ ਹੋਈ ਸੀ ਉਸ ਵਿਚ ਸਰਕਾਰ ਨੇ ਹੜਤਾਲ ਇਹ ਕਹਿ ਕੇ ਖ਼ਤਮ ਕਰਵਾਈ ਸੀ ਥੋੜੇ੍ਹ ਸਮੇਂ ਵਿਚ ਤੁਹਾਡੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ, ਪਰ 7 ਮਹੀਨੇ ਬੀਤ ਜਾਣ ਦੇ ਬਾਵਜੂਦ ਕੋਈ ਵੀ ਮੀਟਿੰਗ ਦਾ ਪੱਤਰ ਨਹੀਂ ਦਿੱਤਾ ਗਿਆ, ਜਿਸਦੇ ਚੱਲਦਿਆਂ 6 ਮਈ ਦੀ ਹੜਤਾਲ ਦਾ ਪੋਸਟਰ ਜਾਰੀ ਕਰਕੇ ਅਣਮਿਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ | ਇਸ ਮੌਕੇ ਲਾਰੈਂਸ ਚੌਧਰੀ, ਕਰਨਜੋਤ ਆਦੀਆ ਪ੍ਰਧਾਨ, ਦਲੀਪ ਕੁਮਾਰ, ਸੋਮਨਾਥ ਆਦੀਆ ਵਾਈਸ ਪ੍ਰਧਾਨ, ਵਿਕਰਮਜੀਤ ਬੰਟੀ ਉਪ ਪ੍ਰਧਾਨ, ਜੋਗਿੰਦਰ ਆਦੀਆ ਮੁੱਖ ਸਲਾਹਕਾਰ, ਜੈ ਗੋਪਾਲ, ਬਲਰਾਮ, ਹਰਵਿਲਾਸ, ਪ੍ਰਦੀਪ, ਹੀਰਾ ਲਾਲ, ਪਵਨ, ਆਸ਼ੂ, ਕੈਲਾਸ਼ ਅਤੇ ਸੁਭਾਸ਼, ਅਰੁਣ ਸੰਧੂ, ਦਲੀਪ ਕੁਮਾਰ, ਦੀਪੂ, ਜੈ ਗੋਪਾਲ ਆਦਿ ਸ਼ਾਮਿਲ ਸਨ |