ਹੁਸ਼ਿਆਰਪੁਰ, 23 ਅਪ੍ਰੈਲ (ਬਲਜਿੰਦਰਪਾਲ ਸਿੰਘ)-ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖ਼ਲਾਈ ਵਿਭਾਗ ਵਲੋਂ ਪਿ੍ੰਸੀਪਲ ਸਵ: ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ. ਟੀ. ਆਈ. ਤਲਵਾੜਾ ਇੰਜ: ਪਰਮਿੰਦਰਪਾਲ ਸਿੰਘ ਐਮਾ ਮਾਂਗਟ ਨੂੰ ਵਧੀਆ ਸੇਵਾਵਾਂ ਲਈ ਬਤੌਰ ਸਹਾਇਕ ਡਾਇਰੈਕਟਰ ਪਦਉਨਤ ਕੀਤਾ ਗਿਆ ਹੈ | ਸਰਕਾਰੀ ਬੇਸਿਕ ਸੈਂਟਰ ਹੁਸ਼ਿਆਰਪੁਰ ਵਿਖੇ ਬਤੌਰ ਸਹਾਇਕ ਡਾਇਰੈਕਟਰ ਆਪਣਾ ਅਹੁਦਾ ਸੰਭਾਲਦਿਆਂ ਪਰਮਿੰਦਰਪਾਲ ਸਿੰਘ ਐਮਾ ਮਾਂਗਟ ਨੇ ਕਿਹਾ ਕਿ ਉਹ ਵਿਭਾਗ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਲਗਨ, ਮਿਹਨਤ ਤੇ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਪਿ੍ੰ: ਪੁਸ਼ਪਿੰਦਰ ਸਿੰਘ, ਟਰੇਨਿੰਗ ਅਫ਼ਸਰ ਸੁਸ਼ੀਲ ਕੁਮਾਰ, ਟਰੇਨਿੰਗ ਅਫ਼ਸਰ ਨਿਰਮਲ ਸਿੰਘ ਬੱਧਣ, ਟਰੇਨਿੰਗ ਅਫ਼ਸਰ ਹਰਵਿੰਦਰ ਸਿੰਘ ਹੈਪੀ, ਜਗਦੀਪ ਸਿੰਘ, ਅਸ਼ਵਨੀ ਗਾਂਧੀ, ਮੰਗਤ ਰਾਮ, ਸਤਪਾਲ, ਸਤਪਾਲ ਸਿੰਘ, ਗੁਰਨਾਮ ਸਿੰਘ, ਰਵੀ ਕੁਮਾਰ, ਕਮਲਪ੍ਰੀਤ ਕੌਰ, ਗਰਿਮਾ, ਪੁਨੀਤ ਕੌਰ, ਪੁਰਵਿੰਦਰ ਕੌਰ, ਰਜਵੰਤ ਕੌਰ ਆਦਿ ਸਮੇਤ ਬੀ.ਟੀ.ਸੀ. ਤੇ ਸਰਕਾਰੀ ਆਈ.ਟੀ.ਆਈ. ਦਾ ਸਟਾਫ਼ ਹਾਜ਼ਰ ਸੀ |