ਰਾਮਗੜ੍ਹ ਸੀਕਰੀ, 23 ਅਪ੍ਰੈਲ (ਕਟੋਚ)-ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡਾਂ ਵਿਚ ਵਿਕਾਸ ਕੰਮਾਂ ਦੀ ਰਫ਼ਤਾਰ ਨੂੰ ਰਾਤੀ ਦਿੰਦਿਆਂ ਵਿਧਾਇਕ ਦਸੂਹਾ ਐਡ. ਕਰਮਵੀਰ ਸਿੰਘ ਘੁੰਮਣ ਨੇ ਬਲਾਕ ਤਲਵਾੜਾ ਦੇ ਪਿੰਡ ਅਲੇਰਾ ਦੀ ਪੰਚਾਇਤ ਨੂੰ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਅਤੇ ਭਰੋਸਾ ਦਿੱਤਾ ਕਿ ਨਿਕਟ ਭਵਿੱਖ ਵਿਚ ਵਿਕਾਸ ਕੰਮਾਂ ਲਈ ਹੋਰ ਵੀ ਫ਼ੰਡ ਦਿੱਤੇ ਜਾਣਗੇ | ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਹਲਕੇ ਦੇ ਕਿਸੇ ਵੀ ਪਿੰਡ ਵਿਚ ਵਿਕਾਸ ਪੱਖੋਂ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਇਸ ਮੌਕੇ ਪਿੰਡ ਦੀ ਸਰਪੰਚ ਰੀਨਾ ਦੇਵੀ ਨੇ ਚੈੱਕ ਭੇਟ ਕਰਨ ਲਈ ਵਿਧਾਇਕ ਘੁੰਮਣ ਦਾ ਨਿੱਘਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਪਿੰਡ ਦੇ ਵਿਕਾਸ ਲਈ ਹੋਰ ਫ਼ੰਡ ਵੀ ਮਿਲਣਗੇ | ਇਸ ਮੌਕੇ ਸਰਪੰਚ ਰੀਨਾ ਦੇਵੀ ਦੇ ਨਾਲ ਪੰਚ ਕੁਲਦੀਪ ਸਿੰਘ, ਰਾਮ ਕਿਸ਼ਨ, ਕਮਲੇਸ਼ ਕੁਮਾਰੀ ਅਤੇ ਅੰਜੂ ਬਾਲਾ ਵੀ ਹਾਜ਼ਰ ਸਨ | ਸਰਪੰਚ ਰੀਨਾ ਦੇਵੀ ਨੇ ਦੱਸਿਆ ਕਿ ਉਕਤ ਰਾਸ਼ੀ ਨਾਲ ਪੰਚਾਇਤ ਭਵਨ ਦੀ ਉਸਾਰੀ ਕਾਰਵਾਈ ਜਾਵੇਗੀ |