ਮੁਕੇਰੀਆਂ, 23 ਅਪ੍ਰੈਲ (ਰਾਮਗੜ੍ਹੀਆ)-ਭਗਵਾਨ ਪਰਸ਼ੂਰਾਮ ਜਯੰਤੀ ਦੇ ਸ਼ੁਭ ਮੌਕੇ 'ਤੇ ਬ੍ਰਾਹਮਣ ਸਭਾ ਮੁਕੇਰੀਆਂ ਵਲੋਂ ਆਯੋਜਿਤ ਵਿਸ਼ਾਲ ਭਜਨ ਸੰਧਿਆ ਵਿਚ ਵਿਸ਼ਵਾਸ, ਸ਼ਰਧਾ ਤੇ ਅਧਿਆਤਮਿਕ ਊਰਜਾ ਦਾ ਸੰਗਮ ਦੇਖਣ ਨੂੰ ਮਿਲਿਆ | ਇਸ ਮੌਕੇ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ, ਸਾਬਕਾ ਕਾਂਗਰਸ ਵਿਧਾਇਕ ਇੰਦੂ ਬਾਲਾ ਅਤੇ ਸਰਬਜੋਤ ਸਿੰਘ ਸਾਬੀ ਨੂੰ ਇਕੱਠ ਵੱਲੋਂ ਸਨਮਾਨਿਤ ਕੀਤਾ ਗਿਆ | ਸਮਾਗਮ ਵਾਲੀ ਥਾਂ ਭਗਤੀ ਸੰਗੀਤ ਨਾਲ ਗੂੰਜ ਉੱਠੀ ਅਤੇ ਮੌਜੂਦ ਸ਼ਰਧਾਲੂ ਭਗਤੀ ਭਰੇ ਮਾਹੌਲ ਵਿੱਚ ਡੁੱਬੇ ਹੋਏ ਦਿਖਾਈ ਦਿੱਤੇ | ਸਮਾਰੋਹ ਦੌਰਾਨ ਇੰਦੂ ਬਾਲਾ ਨੇ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਅਤੇ ਆਦਰਸ਼ਾਂ ਬਾਰੇ ਵਿਸਥਾਰ ਨਾਲ ਦੱਸਿਆ | ਭਜਨ ਸੰਧਿਆ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਸੁਰੀਲੇ ਭਜਨ ਪੇਸ਼ ਕੀਤੇ, ਜਿਸ ਨਾਲ ਮਾਹੌਲ ਸ਼ਰਧਾ ਨਾਲ ਭਰ ਗਿਆ | ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਭਗਵਾਨ ਪਰਸ਼ੂਰਾਮ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਅਰਪਿਤ ਕੀਤੀ | ਇਸ ਮੌਕੇ ਦਰਸ਼ਨ ਸ਼ਰਮਾ, ਮੰਗਤ ਰਾਏ ਸ਼ਾਰਦਾ, ਵਿਪਨ ਸ਼ਰਮਾ, ਕਮਲ ਸਾਗਰ ਮਹਿਤਾ, ਰਾਜਨ ਸ਼ਰਮਾ, ਕੇਸ਼ਵ ਸ਼ਰਮਾ, ਰਾਮਪਾਲ ਸ਼ਰਮਾ, ਨਿਸ਼ਾ ਸ਼ਰਮਾ, ਨੇਹਾ ਸ਼ਰਮਾ, ਰੀਤੂ ਸ਼ਰਮਾ, ਮੀਨਾਕਸ਼ੀ ਸ਼ਰਮਾ, ਅੰਜੂ ਸ਼ਰਮਾ, ਨੀਲਮ ਸ਼ਰਮਾ, ਸ਼ਾਰਦਾ ਸ਼ਰਮਾ, ਵਿਮਲਾ ਸ਼ਰਮਾ, ਵੀਨਾ ਜੋਸ਼ੀ, ਉਮਾ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ 'ਚ ਅÏਰਤਾਂ ਹਾਜ਼ਰ ਸਨ |