ਗੜ੍ਹਦੀਵਾਲਾ, 23 ਅਪ੍ਰੈਲ (ਚੱਗਰ)-ਪਿੰਡ ਚਿੱਪੜਾ ਵਿਖੇ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਮੀਟਿੰਗ ਜਰਨਲ ਸਕੱਤਰ ਬਲਵਿੰਦਰ ਸਿੰਘ ਚਿੱਪੜਾ ਦੀ ਅਗਵਾਈ ਵਿੱਚ ਹੋਈ, ਜਿਸ ਵਿਚ ਕਮਲਜੀਤ ਸਿੰਘ ਕੁਲਾਰ ਰਸੂਲਪੁਰ ਵਿਸ਼ੇਸ ਰੂਪ ਵਿੱਚ ਪਹੁੰਚੇ | ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ ਦੇ ਵੱਖ-ਵੱਖ ਇਲਾਕਿਆ ਅੰਦਰ ਸ਼ੁਰੂ ਕੀਤੀਆਂ ਪੰਜਾਬ ਬਚਾਉ ਰੈਲੀਆਂ ਨੂੰ ਭਰਵਾਂ ਹੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾ ਰੈਲੀਆਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਸਾਫ ਦਰਸਾ ਰਿਹਾ ਹੈ ਕਿ ਅਕਾਲੀ ਦਲ ਦੀ ਲਹਿਰ ਪੰਜਾਬ ਵਿੱਚ ਚੱਲ ਰਹੀ ਹੈ ਅਤੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਬਹੁਤ ਉਤਾਵਲੇ ਬੈਠੇ ਹਨ | ਇਸ ਮੋਕੇ ਕੁਲਵੀਰ ਸਿੰਘ ਸਹੋਤਾ ਡੱਫਰ, ਸੰਦੀਪ ਸਿੰਘ ਸੋਨੂੰ, ਉਂਕਾਰ ਸਿੰਘ ਰਾਣਾ, ਅਵਤਾਰ ਸਿਘ ਸਰਹਾਲਾ, ਬੀਬੀ ਹਰਿੰਦਰ ਕੋਰ ਚਿੱਪੜਾ, ਹਰਵਿੰਦਰ ਸਿੰਘ ਸਮਰਾ, ਪਰਮਜੀਤ ਸਿੰਘ, ਹਰਦੀਪ ਸਿੰਘ ਅਰਗੋਵਾਲ, ਸੰਜੀਵ ਸਿੰਘ ਕੋਈ, ਗੁਰਦੀਪ ਸਿੰਘ, ਲੱਕੀ ਰਾਈ ਬਾਹਲਾ ਆਦਿ ਵਰਕਰ ਹਾਜਿਰ ਸਨ |