ਕੋਟਫ਼ਤੂਹੀ, 23 ਅਪ੍ਰੈਲ (ਅਟਵਾਲ)-ਸਥਾਨਕ ਡੀ. ਐੱਮ. ਸੀਨੀਅਰ ਸੈਕੰਡਰੀ ਸਕੂਲ 'ਚ ਧਰਤੀ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਗੁਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਰੱਖਿਆ ਸਬੰਧੀ ਗਿਆਨ ਭਰਪੂਰ ਜਾਣਕਾਰੀ ਦਿੱਤੀ | ਉਪਰੰਤ ਸਕੂਲ ਦੇ ਵਿਦਿਆਰਥੀਆਂ ਨੇ ਵਾਤਾਰਵਨ ਸਬੰਧੀ ਕਵਿਤਾਵਾਂ, ਚਾਰਟ ਮੁਕਾਬਲੇ ਕਰਵਾਏ ਗਏ | ਇਸ ਕੋਆਰਡੀਨੇਟਰ ਰਾਜਵਿੰਦਰ ਸਿੰਘ, ਸੁਰਿੰਦਰ ਸਿੰਘ, ਨਿਰਮਲ ਕੌਰ, ਪਰਮਵੀਰ ਸਿੰਘ, ਮਿਸ ਨਵੀਨ, ਮਿਸ ਅਮਨਜੋਤ ਕੌਰ, ਮਿਸ ਪੂਨਮ, ਮਿਸ ਮੀਨਾਕਸ਼ੀ, ਮਿਸ ਜੋਤੀ ਮਿਸ ਸੁਮਨ, ਮਿਸ ਲਵਪ੍ਰੀਤ ਕੌਰ, ਮਿਸ ਪ੍ਰਦੀਪ ਕੌਰ, ਮਿਸ ਕੋਮਲ, ਮਿਸ ਹੇਮਾ, ਮਿਸ ਪਿ੍ਅੰਕਾ, ਮਿਸ ਗੁਰਲੀਨ, ਮਿਸ ਇੰਦਰਜੀਤ ਕੌਰ, ਮਿਸ ਇੰਦਰਜੋਤ ਆਦਿ ਹਾਜ਼ਰ ਸਨ |