23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਵਿਸ਼ਵ ਰੰਗਮੰਚ ਵਲੋਂ ਗ਼ਜ਼ਲਗੋ ਗੁਰਦੀਪ ਸਿੰਘ ਸੈਣੀ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 24-04-2026
ਹਰਿਆਣਾ, 23 ਅਪ੍ਰੈਲ (ਹਰਮੇਲ ਸਿੰਘ ਖੱਖ)-ਵਿਸ਼ਵ ਰੰਗ ਮੰਚ ਭੂੰਗਾ ਵਲੋਂ ਕਲਾ ਭਵਨ ਭੂੰਗਾ ਵਿਖੇ ਕਵੀ ਦਰਬਾਰ ਕਰਵਾਇਆ ਗਿਆ, ਜਿਸ 'ਚ ਮੰਚ ਵਲੋਂ ਵਿਸ਼ੇਸ਼ ਤੌਰ 'ਤੇ ਪ੍ਰਸਿੱਧ ਗ਼ਜ਼ਲਗੋ ਜਨਾਬ ਗੁਰਦੀਪ ਸਿੰਘ ਸੈਣੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੀਪ ਸਿੰਘ ਸੈਣੀ ਨੇ ਮੰਚ ਦੇ ਡਾਇਰੈਕਟਰ ਪਰਮਿੰਦਰ ਮੰਢਾਲੀ ਅਤੇ ਸੰਚਾਲਕ ਵਿਵੇਕ ਹਾਸ਼ਿਰ ਦਾ ਸਨਮਾਨ ਦੇਣ ਲਈ ਧੰਨਵਾਦ ਕੀਤਾ | ਸਮਾਗਮ 'ਚ ਇਸ ਇਲਾਕੇ ਦੇ ਲੇਖਕ ਨਵਤੇਜ ਗੜ੍ਹਦੀਵਾਲਾ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ, ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੰਦੀਪ ਕੁਮਾਰ ਦਰਦੀ ਨੇ ਨਿਭਾਈ | ਸਮਾਗਮ 'ਚ ਪੁੱਜੇ ਦੋਆਬਾ ਸਾਹਿੱਤਿਕ ਮੰਚ ਲਧਾਣਾ ਝਿਕਾ ਦੇ ਪ੍ਰਧਾਨ ਗੁਰਦੀਪ ਸਿੰਘ ਮੁਕੱਦਮ ਨੇ ਆਪਣੇ ਵਿਚਾਰ ਰੱਖੇ | ਦੀਪ ਜਗਤਪੁਰੀ, ਉਪ ਪ੍ਰਧਾਨ ਲੇਖਾਰੀ ਸਭਾ ਜਗਤਪੁਰ ਨੇ ਆਪਣੀ ਕਾਵਿਤਾ ਨਾਲ ਹਾਜ਼ਰੀ ਲਗਾਈ | ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਸੁਰਜੀਤ ਟਿੱਬਾ ਨੇ ਗੀਤ ਨਾਲ ਹਾਜ਼ਰੀ ਲਗਵਾਈ | ਕਵੀ ਦਰਬਾਰ 'ਚ ਹਾਜ਼ਰ ਮਾ: ਸੁਖਜੀਤ ਸਿੰਘ, ਬਿੱਟੂ ਤਲਵੰਡੀ, ਦਾਰਾ ਧੁੱਗਾ, ਮਹਿੰਦਰ ਸਿੰਘ ਝੱਮਟ, ਧਿੰਦਾ ਚਡਿਆਲੀਆ, ਵਿੱਕੀ ਕੱਤਨੋਰੀਆ, ਅਸ਼ਵਨੀ ਠਾਕੁਰ, ਅਰਜੁਨ, ਚਾਂਦਨੀ, ਕਵੀਆਂ ਵਲੋਂ ਆਪਣੀਆਂ ਰਚਨਾਵਾਂ ਸੁਣਾ ਕੇ ਮੰਤਰ-ਮੁਗਧ ਕੀਤਾ | ਸਮਾਗਮ 'ਚ ਉਚੇਚੇ ਤੌਰ 'ਤੇ ਅੰਬਾਲਾ ਤੋਂ ਪ੍ਰਸਿੱਧ ਨਾਵਲਕਾਰ ਗੁਰਨਾਮ ਬਾਵਾ ਨੇ ਵੀ ਹਾਜ਼ਰੀ ਭਰੀ, ਉਪਰੰਤ ਵਿਸ਼ਵ ਰੰਗ ਮੰਚ ਨੇ ਆਏ ਹੋਏ ਕਵੀਆਂਦਾ ਕਹਾਣੀਕਾਰਾਂ ਦਾ ਸਨਮਾਨ ਕੀਤਾ | ਇਸ ਮੌਕੇ ਬਲਵਿੰਦਰ ਸਿੰਘ, ਪ੍ਰੀਤਮ ਪਾਲ, ਰਾਜ ਕੁਮਾਰੀ, ਹਰਵਿੰਦਰ ਸਿੰਘ, ਸਤਵਿੰਦਰ ਸਿੰਘ, ਗੁਰਨਾਮ ਸਿੰਘ, ਅਨਮੋਲ ਵਾਲੀਆ, ਅਮਿਤਾ ਠਾਕੁਰ, ਅਸ਼ਮਿਤਾ ਠਾਕੁਰ, ਨਿਆਮਤ ਠਾਕੁਰ, ਲਾਡੀ ਸ਼ੇਰਪੁਰੀਆ, ਸਤਨਾਮ ਸਿੰਘ ਹਾਜ਼ਰ ਸਨ | ਆਖੀਰ 'ਚ ਮੰਚ ਦੇ ਡਾਇਰੈਕਟਰ ਪਰਮਿੰਦਰ ਮੰਢਾਲੀ ਅਤੇ ਸੰਚਾਲਕ ਵਿਵੇਕ ਹਾਸ਼ਿਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਚ 'ਵਿਸ਼ਵ ਧਰਤੀ ਦਿਵਸ' ਮਨਾਇਆ ਅਗਲੀ ਖ਼ਬਰ ਡੀ. ਐੱਮ. ਸਕੂਲ 'ਚ ਧਰਤੀ ਦਿਵਸ ਮਨਾਇਆ
Ad Position 24