ਹੁਸ਼ਿਆਰਪੁਰ, 23 ਅਪ੍ਰੈਲ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ 'ਚ ਸਕੂਲ ਦੀ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਦੀ ਅਗਵਾਈ 'ਚ ਈਕੋ ਕਲੱਬ ਵਲੋਂ ਮਨਾਏ ਧਰਤੀ ਦਿਵਸ ਮੌਕੇ ਇੰਟਰ ਹਾਊਸ ਕਵਿਤਾ ਮੁਕਾਬਲਾ ਬੜੇ ਰਚਨਾਤਮਿਕ ਢੰਗ ਤੇ ਉਤਸ਼ਾਹ ਨਾਲ ਮਨਾਇਆ ਗਿਆ | ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਵਾਤਾਵਰਨ ਪ੍ਰੇਮ, ਵਾਤਾਵਰਨ ਸੰਭਾਲ, ਧਰਤੀ ਨੂੰ ਬਚਾਉਣ ਅਤੇ ਪਾਣੀ ਬਚਾਉਣਾ ਦਾ ਸੰਦੇਸ਼ ਦਿੱਤਾ, ਜਿਸ ਨੇ ਸਮੂਹ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ | ਇਸ ਮੌਕੇ ਜੱਜ ਦੀ ਭੂਮਿਕਾ ਪਿ੍ੰ: ਅਸ਼ਵਨੀ ਕੁਮਾਰ, ਵਾਇਸ ਪਿ੍ੰਸੀਪਲ ਜਗਮੀਤ ਕੌਰ, ਪਰਮਿੰਦਰ ਸਿੰਘ, ਪੂਨਮ ਜਸਵਾਲ, ਊਸ਼ਾ ਚੌਹਾਨ, ਅਲਕਾ ਵਲੋਂ ਨਿਭਾਈ ਗਈ | ਈਕੋ ਕਲੱਬ ਦੇ ਮੈਂਬਰ ਗਗਨਦੀਪ ਕੌਰ, ਤਜਿੰਦਰ ਸਿੰਘ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ | ਚੌਥੀ ਤੋਂ 5ਵੀਂ ਜਮਾਤ ਦੇ ਮੁਕਾਬਲੇ 'ਚ 5ਵੀਂ ਦੀ ਤਨਵੀਰ ਕੌਰ (ਫ਼ਤਹਿ ਹਾਊਸ) ਨੇ ਪਹਿਲਾ, 5ਵੀਂ ਦੀ ਹਰਕੀਰਤ ਕੌਰ (ਜੁਝਾਰ ਹਾਊਸ) ਨੇ ਦੂਸਰਾ, 5ਵੀਂ ਤੋਂ 8ਵੀਂ ਜਮਾਤ ਦੇ ਮੁਕਾਬਲੇ 'ਚ 7ਵੀਂ ਜਮਾਤ ਦੀ ਗੁਰਸੀਰਤ ਕੌਰ (ਜੁਝਾਰ ਹਾਊਸ) ਨੇ ਪਹਿਲਾ, ਜਮਾਤ 9ਵੀਂ ਤੋਂ 12ਵੀਂ ਦੇ ਮੁਕਾਬਲੇ 'ਚ 12ਵੀਂ ਦੀ ਸੁਦਿਕਸ਼ਾ (ਫ਼ਤਹਿ ਹਾਊਸ) ਤੇ ਹਰਲੀਨ ਕੌਰ (ਫ਼ਤਹਿ ਹਾਊਸ) ਨੇ ਪਹਿਲਾ ਸਥਾਨ ਹਾਸਲ ਕੀਤਾ | ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਪਿ੍ੰ: ਅਸ਼ਵਨੀ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਗਤੀਵਿਧੀਆਂ ਨਾਲ ਵਿਦਿਆਰਥੀਆਂ 'ਚ ਰਚਨਾਤਮਿਕਤਾ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵੀ ਵਿਕਸਿਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾਂ ਵਚਨਬੱਧ ਹੈ |