ਟਾਂਡਾ ਉੜਮੁੜ, 23 ਅਪ੍ਰੈਲ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜਪੁਰ ਵਿਚ ਅਰਥ-ਡੇ ਬੜੇ ਜੋਸ਼ ਦੇ ਨਾਲ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਪਿ੍ੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਸਕੂਲ ਅੰਦਰ ਹਾਊਸ ਵਾਈਜ਼ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਅਪੀਲ ਕੀਤੀ ਕਿ ਕਿਸੇ ਇੱਕ ਦਿਨ ਅਰਥ-ਡੇ ਮਨਾ ਕੇ ਸਾਡਾ ਟੀਚਾ ਪੂਰਾ ਨਹੀਂ ਹੋਣਾ | ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਸ ਧਰਤੀ ਨੂੰ ਬਚਾਉਣਾ ਹੈ ਤਾਂ ਕਿ ਇਹ ਇਨਸਾਨਾਂ ਦੇ ਰਹਿਣ ਯੋਗ ਬਣੀ ਰਹੇ | ਪੋਸਟਰ ਮੇਕਿੰਗ ਮੁਕਾਬਲਿਆਂ ਦੇ ਨਤੀਜਿਆਂ ਵਿਚ ਮਾਰਸ ਹਾਊਸ ਦੀ ਅੰਸ਼ਿਕਾ ਨੇ ਪਹਿਲਾ ਸਥਾਨ, ਅਰਥ ਹਾਊਸ ਦੀ ਸਾਹਿਜਪ੍ਰੀਤ ਕੌਰ ਅਤੇ ਮਾਰਸ ਹਾਊਸ ਦੀ ਖ਼ੁਸ਼ੀ ਨੇ ਸਾਂਝੇ ਤੌਰ ਤੇ ਦੂਸਰਾ ਸਥਾਨ ਅਤੇ ਮਰਕਰੀ ਹਾਊਸ ਦੀ ਐਸ਼ਲੀਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਅੰਤ ਵਿਚ ਪਿ੍ੰਸੀਪਲ ਸੰਗਰ ਦੀ ਅਗਵਾਈ ਵਿਚ ਸਮੂਹ ਵਿਦਿਆਰਥੀਆਂ ਨੇ ਧਰਤੀ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਪਰਾਲੇ ਜਾਰੀ ਰੱਖਣ ਦੀ ਸੌਂ ਚੁੱਕੀ | ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਬਲਜੀਤ ਕੌਰ, ਸੁਮੀਤ ਕੌਰ, ਪਰਮਜੀਤ ਕੌਰ, ਕੰਚਨ, ਰਾਜਵੀਰ ਕੌਰ, ਗੁਰਪ੍ਰੀਤ, ਰਜਮੀਤ, ਵਿਸ਼ਾਲੀ ਅਰਚਨਾ, ਨੇਹਾ, ਸੁਮਨ, ਰਾਜਵਿੰਦਰ, ਹਰਜੀਤ, ਗੁਰਦੇਵ, ਅਜੇ ਤੇ ਸਟਾਫ਼ ਮੈਂਬਰ ਵੀ ਮੌਜੂਦ ਸਨ |