21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਜ਼ਿਲ੍ਹਾ ਭਾਜਪਾ ਨੇ ਵੋਟਰ ਸੂਚੀਆਂ 'ਚ ਗੜਬੜੀਆਂ ਸਬੰਧੀ ਸਹਾਇਕ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 25-04-2026
ਹੁਸ਼ਿਆਰਪੁਰ, 24 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਭਾਜਪਾ ਦੇ ਆਗੂਆਂ ਵਲੋਂ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਆਗੂ ਤੀਕਸ਼ਣ ਸੂਦ ਦੀ ਅਗਵਾਈ 'ਚ ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਤੀਕਸ਼ਣ ਸੂਦ ਨੇ ਕਿਹਾ ਕਿ ਵੋਟਾਂ ਬਣਾਉਣ ਅਤੇ ਕੱਟਣ ਦੀ ਪ੍ਰਕਿਰਿਆ 'ਚ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਵੋਟਰ ਸੂਚੀਆਂ 'ਚ ਵੱਡੇ ਪੱਧਰ 'ਤੇ ਹੇਰਾਫੇਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਬਾਹਰਲੇ ਵਿਅਕਤੀਆਂ ਜਾਂ ਅਯੋਗ ਲੋਕਾਂ ਦੀਆਂ ਵੋਟਾਂ ਬਣਾ ਕੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਬੀ.ਐੱਲ.ਓਜ਼. ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾਣ ਕਿ ਉਹ ਘਰ-ਘਰ ਜਾ ਕੇ ਸਹੀ ਵੈਰੀਫਿਕੇਸ਼ਨ ਕਰਨ ਅਤੇ ਕਿਸੇ ਵੀ ਸਿਆਸੀ ਦਬਾਅ ਹੇਠ ਨਾ ਆਉਣ | ਇਸ ਮੌਕੇ ਸਾਬਕਾ ਮੇਅਰ ਸ਼ਿਵ ਸੂਦ, ਸੁਰੇਸ਼ ਕੁਮਾਰ ਬਿੱਟੂ ਭਾਟੀਆ, ਯਸ਼ਪਾਲ ਸ਼ਰਮਾ ਤੇ ਅਸ਼ਵਨੀ ਗੈਂਦ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ੇਅਰ ਬਾਜ਼ਾਰ 'ਚ ਉੱਤਰਨ ਤੋਂ ਪਹਿਲਾਂ ਸਿੱਖਿਆ ਤੇ ਸਮਝ ਜ਼ਰੂਰੀ- ਸਚਦੇਵਾ ਅਗਲੀ ਖ਼ਬਰ ਬਿੰਦੂ ਰੰਧਾਵਾ ਵਲੋਂ ਰਾਸ਼ੀ ਸਾਂਝੀ ਰਸੋਈ ਲਈ 11 ਹਜ਼ਾਰ ਰੁਪਏ ਭੇਟ
Ad Position 24