21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸ਼ੇਅਰ ਬਾਜ਼ਾਰ 'ਚ ਉੱਤਰਨ ਤੋਂ ਪਹਿਲਾਂ ਸਿੱਖਿਆ ਤੇ ਸਮਝ ਜ਼ਰੂਰੀ- ਸਚਦੇਵਾ

Ad Position 21
No active advertisement
ਅਜੀਤ ਡੈਸਕ 25-04-2026
ਹੁਸ਼ਿਆਰਪੁਰ, 24 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜੀ. ਐੱਨ. ਏ. ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਸਥਾਨਕ ਬੂਲਾਂਵਾੜੀ ਸਥਿਤ ਸਚਦੇਵਾ ਸਟਾਕਸ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਸ਼ੇਅਰ ਬਾਜ਼ਾਰ ਦੀਆਂ ਬਾਰੀਕੀਆਂ ਪ੍ਰਤੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਸਚਦੇਵਾ ਸਟਾਕਸ ਦੇ ਸੀ. ਈ. ਓ. ਰਣਵੀਰ ਸਿੰਘ ਸਚਦੇਵਾ ਅਤੇ ਐੱਮ. ਡੀ. ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਆਰਥਿਕ ਸਿੱਖਿਆ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਸ਼ੇਅਰ ਬਾਜ਼ਾਰ ਕੀ ਹੁੰਦਾ ਹੈ, ਇਸ 'ਚ ਨਿਵੇਸ਼ ਕਿਵੇਂ ਕੀਤਾ ਜਾਂਦਾ ਹੈ ਅਤੇ ਕਿਸ ਤਰ੍ਹਾਂ ਸਹੀ ਜਾਣਕਾਰੀ ਨਾਲ ਆਪਣੀ ਆਮਦਨ 'ਚ ਵਾਧਾ ਕੀਤਾ ਜਾ ਸਕਦਾ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਬਿਨਾਂ ਜਾਣਕਾਰੀ ਦੇ ਨਿਵੇਸ਼ ਕਰਨਾ ਖ਼ਤਰਨਾਕ ਹੋ ਸਕਦਾ ਹੈ, ਇਸ ਲਈ ਸਿੱਖਿਆ ਅਤੇ ਸਮਝ ਬਹੁਤ ਜ਼ਰੂਰੀ ਹੈ | ਰਣਵੀਰ ਸਚਦੇਵਾ ਨੇ ਵਿਦਿਆਰਥੀਆਂ ਨੂੰ ਉਦਾਹਰਣਾਂ ਰਾਹੀਂ ਸਮਝਾਇਆ ਕਿ ਕੰਪਨੀਆਂ ਵਿਚ ਹਿੱਸੇਦਾਰੀ ਕਿਵੇਂ ਕੰਮ ਕਰਦੀ ਹੈ ਅਤੇ ਸ਼ੇਅਰਾਂ ਦੀ ਕੀਮਤ ਕਿਵੇਂ ਵਧਦੀ ਜਾਂ ਘਟਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਬੱਚਤ ਦੀ ਆਦਤ ਪੈਦਾ ਕਰਨ ਅਤੇ ਛੋਟੀ ਉਮਰ ਤੋਂ ਹੀ ਆਰਥਿਕ ਯੋਜਨਾ ਬਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਜੇ ਬੱਚੇ ਛੋਟੀ ਉਮਰ ਤੋਂ ਹੀ ਵਿੱਤੀ ਸਿੱਖਿਆ ਲੈਂਦੇ ਹਨ ਤਾਂ ਉਹ ਭਵਿੱਖ 'ਚ ਵਧੀਆ ਫ਼ੈਸਲੇ ਲੈ ਸਕਦੇ ਹਨ | ਸੈਸ਼ਨ ਦੇ ਅੰਤ 'ਚ ਵਿਦਿਆਰਥੀਆਂ ਵਲੋਂ ਦੋਵੇਂ ਮਾਹਿਰਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਰਾਜਵੀਰ ਕੌਰ, ਡਾ. ਸਮਾਰ ਵਰਮਾ ਡੀਨ ਜੀ. ਐੱਨ. ਏ. ਬਿਜ਼ਨਸ ਸਕੂਲ, ਸ਼ਿਵਾਂਜਲੀ ਸ਼ਰਮਾ ਐੱਚ.ਆਰ.ਹੈੱਡ ਸਚਦੇਵਾ ਸਟਾਕਸ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਵਲੋਂ ਸਿਹਤ ਵਿਭਾਗ ਨੂੰ 4 ਹਜ਼ਾਰ ਕਨਸੈਂਟ ਫਾਰਮ ਭੇਟ ਅਗਲੀ ਖ਼ਬਰ ਜ਼ਿਲ੍ਹਾ ਭਾਜਪਾ ਨੇ ਵੋਟਰ ਸੂਚੀਆਂ 'ਚ ਗੜਬੜੀਆਂ ਸਬੰਧੀ ਸਹਾਇਕ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
Ad Position 24