21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਵਲੋਂ ਸਿਹਤ ਵਿਭਾਗ ਨੂੰ 4 ਹਜ਼ਾਰ ਕਨਸੈਂਟ ਫਾਰਮ ਭੇਟ

Ad Position 21
No active advertisement
ਅਜੀਤ ਡੈਸਕ 25-04-2026
ਹੁਸ਼ਿਆਰਪੁਰ, 24 ਅਪ੍ਰੈਲ (ਹਰਪ੍ਰੀਤ ਕੌਰ)-ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਲੜਕੀਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਚੱਲ ਰਹੀ ਐਚਪੀਵੀ ਟੀਕਾਕਰਨ ਮੁਹਿੰਮ 'ਚ ਯੋਗਦਾਨ ਪਾਉਂਦਿਆਂ ਸਿਹਤ ਵਿਭਾਗ ਹੁਸ਼ਿਆਰਪੁਰ ਨੂੰ 4 ਹਜ਼ਾਰ ਕਨਸੈਂਟ ਫਾਰਮ ਮੁਹੱਈਆ ਕਰਵਾਏ ਗਏ ਹਨ ਜੋ ਜਾਗਰੂਕਤਾ ਵਧਾਉਣ ਅਤੇ ਟੀਕਾਕਰਨ ਦੀ ਗਤੀ ਤੇਜ਼ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਇਹ ਫਾਰਮ ਕਲੱਬ ਮੈਂਬਰਾਂ ਵਲੋਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ, ਸਹਾਇਕ ਸਿਵਲ ਸਰਜਨ ਡਾ. ਟੀ. ਪੀ. ਸਿੰਘ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਮੌਜੂਦਗੀ 'ਚ ਪ੍ਰਦਾਨ ਕੀਤੇ ਗਏ | ਇਸ ਮੌਕੇ ਕਲੱਬ ਦੇ ਪ੍ਰਧਾਨ ਵਿਜੈ ਅਰੋੜਾ, ਸਕੱਤਰ ਉਮੇਸ਼ ਰਾਣਾ, ਚੇਅਰਮੈਨ ਹਰਜੀਤ ਭਾਟੀਆ, ਗੌਰਵ ਖੱਟਰ ਅਤੇ ਸੂਰਜ ਕੁਮਾਰ ਮੌਜੂਦ ਸਨ | ਵਿਜੈ ਅਰੋੜਾ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੀ ਸਿਹਤ ਅਤੇ ਭਲਾਈ ਲਈ ਅੱਗੇ ਆਉਣ ਅਤੇ ਸਿਹਤ ਵਿਭਾਗ ਦੇ ਉਪਰਾਲਿਆਂ ਨੂੰ ਸਹਿਯੋਗ ਦੇਣ | ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਕਲੱਬ ਵਲੋਂ ਇਹ ਕਨਸੈਂਟ ਫਾਰਮ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ ਤਿਆਰ ਕਰਵਾਏ ਗਏ ਹਨ, ਜਿਸ ਨਾਲ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਦੇ ਮਾਪਿਆਂ ਲਈ ਜਾਣਕਾਰੀ ਨੂੰ ਸਮਝਣਾ ਆਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਫ਼ਾਰਮ ਜਲਦੀ ਹੀ ਘਰ-ਘਰ ਪੁੱਜਦੇ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਐਚਪੀਵੀ ਟੀਕਾ 14-15 ਸਾਲ ਦੀਆਂ ਕੁੜੀਆਂ ਲਈ ਬਹੁਤ ਮਹੱਤਵਪੂਰਨ ਹੈ, ਜੋ ਭਵਿੱਖ ਵਿਚ ਸਰਵਾਈਕਲ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਅ ਵਿੱਚ ਮੱਦਦ ਕਰਦਾ ਹੈ | ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਟੀਕਾਕਰਨ ਲਈ ਆਪਣੀ ਸਹਿਮਤੀ ਦੇਣ | ਉਨ੍ਹਾਂ ਦਸਿਆ ਕਿ ਹੁਣ ਤੱਕ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲਗਪਗ 500 ਕੁੜੀਆਂ ਨੂੰ ਇਹ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਸਿਹਤ ਵਿਭਾਗ ਦਾ ਉਦੇਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਗਿਣਤੀ ਵਿੱਚ ਵੱਡਾ ਵਾਧਾ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਈ. ਵੀ. ਐੱਮ. ਵੇਅਰਹਾਊਸ ਦੀ ਮਾਸਿਕ ਜਾਂਚ ਅਗਲੀ ਖ਼ਬਰ ਸ਼ੇਅਰ ਬਾਜ਼ਾਰ 'ਚ ਉੱਤਰਨ ਤੋਂ ਪਹਿਲਾਂ ਸਿੱਖਿਆ ਤੇ ਸਮਝ ਜ਼ਰੂਰੀ- ਸਚਦੇਵਾ
Ad Position 24