ਭੰਗਾਲਾ, 24 ਅਪ੍ਰੈਲ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ (ਮੁਕੇਰੀਆਂ) ਵਲੋਂ 'ਬਿਊਟੀ ਥੈਰਪੀ ਐਂਡ ਐਸਥੈਟਿਕਸ' ਵਲੋਂ ਹਾਈਡਰਾ ਫੇਸ਼ੀਅਲ ਦਾ ਗੈਸਟ ਲੈਕਚਰ ਕਰਵਾਇਆ ਗਿਆ | ਇਹ ਗੈਸਟ ਲੈਕਚਰ ਸਹਾਇਕ ਪ੍ਰੋਫੈਸਰ 'ਰਿਤਿਕਾ ਡੋਗਰਾ' ਦੁਆਰਾ ਕਰਵਾਇਆ ਗਿਆ ਜੋ ਕਿ ਅਮਨ ਭੱਲਾ ਗਰੁੱਪ ਆਫ ਇੰਸਟੀਟਿਊਟ ਪਠਾਨਕੋਟ ਵਿੱਚ ਬਿਊਟੀ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਹਨ | ਇਸ ਹਾਈਡਰਾ ਫੇਸ਼ੀਅਲ ਦੇ ਗੈਸਟ ਲੈਕਚਰ ਵਿਚ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਵੱਖ-ਵੱਖ ਹਾਈਡਰਾ ਫੇਸ਼ੀਅਲ ਦੀਆਂ ਤਕਨੀਕਾਂ ਨਾਲ ਰੂਬਰੂ ਕਰਵਾਇਆ ਗਿਆ ਅਤੇ ਮਸ਼ੀਨ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ | ਅੱਜ ਦੇ ਸਮੇਂ ਵਿਚ ਹਾਈਡਰਾ ਫੇਸ਼ੀਅਲ ਦੀ ਰੋਜਾਨਾ ਜਿੰਦਗੀ ਵਿੱਚ ਬਹੁਤ ਵਰਤੋ ਕੀਤੀ ਜਾਂਦੀ ਹੈ | ਇਸ ਨਾਲ ਸਕਿਨ ਦੀਆਂ ਕਈ ਸਮਸਿਆਵਾਂ ਨੂੰ ਅਸੀਂ ਠੀਕ ਕਰ ਸਕਦੇ ਹਾਂ ਜਿਵੇਂ ਕਿ ਛਾਈਆਂ, ਦਾਗ-ਧੱਬੇ, ਰਿੰਕਲ ਅਤੇ ਹੋਰ ਸਕਿਨ ਦੀਆਂ ਸਮਸਿਆਵਾਂ ਨੂੰ ਦੂਰ ਕਰ ਸਕਦੇ ਹਾਂ | ਇਸ ਗੈਸਟ ਲੈਕਚਰ ਦੌਰਾਨ ਪ੍ਰੋਫੈਸਰ ਰਿਤਿਕਾ ਡੋਗਰਾ ਨੇ ਇਹ ਦੱਸਿਆ ਕਿ ਹਾਈਡਰਾ ਦੌਰਾਨ ਅਸੀਂ ਕਿਹੜੇ ਕਿਹੜੇ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹਾਂ ਅਤੇ ਉਨ੍ਹਾਂ ਵਿਚ ਵਰਤੋਂ ਹੋਣ ਵਾਲੀਆਂ ਸੀਰਮ ਦੀ ਜਾਣਕਾਰੀ ਵਿਦਿਆਰਥਣਾਂ ਨਾਲ ਸਾਂਝੀ ਕੀਤੀ | ਇਸ ਤਰ੍ਹਾਂ ਦੀ ਸਾਰੀ ਜਾਣਕਾਰੀ ਜਾਣ ਕੇ ਵਿਦਿਆਰਥਣਾਂ ਬਹੁਤ ਹੀ ਉਤਸ਼ਾਹਿਤ ਨਜ਼ਰ ਆਈਆਂ | ਮਾਡਰਨ ਗਰੁੱਪ ਆਫ਼ ਕਾਲਜਿਜ ਦੇ ਮੈਨੇਜਿੰਗ ਡਾਇਰੈਕਟਰ ਡਾ. ਅਰਸ਼ਦੀਪ ਸਿੰਘ ਨੇ ਕਿਹਾ ਕਿ ਕਾਲਜ ਅਜਿਹੇ ਸਮੂਹ ਚਰਚਾ ਕਰਵਾਉਂਦਾ ਰਹੇਗਾ ਤਾਂ ਜੋ ਵਿਦਿਆਰਥਣਾਂ ਨੂੰ ਗਿਆਨ ਪ੍ਰਾਪਤ ਹੋ ਸਕੇ | ਇਸ ਮੌਕੇ ਪਿ੍ੰਸੀਪਲ ਡਾ. ਜਤਿੰਦਰ ਕੁਮਾਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਇਹ ਪ੍ਰੋਗਰਾਮ ਵਿਦਿਆਰਥਣਾਂ ਲਈ ਬਹੁਤ ਸਹਾਈ ਹਨ | ਇਸ ਗੈਸਟ ਲੈਕਚਰ ਦੌਰਾਨ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ, ਪਿ੍ੰਸੀਪਲ ਡਾ. ਜਤਿੰਦਰ ਕੁਮਾਰ, ਡੀਨ ਅਕੈਡਮਿਕਸ ਸੁਖਜਿੰਦਰ ਸਿੰਘ, ਪ੍ਰੋਫੈਸਰ ਪਰਵਿੰਦਰ ਸਿੰਘ, ਪ੍ਰੋਫੈਸਰ ਸ਼ਿਲਪਾ ਕੁਮਾਰੀ, ਪ੍ਰੋਫੈਸਰ ਸਪਰਸ਼ ਮਨਹਾਸ ਆਦਿ ਹੋਰ ਸਟਾਫ ਮੈਂਬਰ ਸ਼ਾਮਿਲ ਸਨ |