08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਰ ਮਾਰਸ਼ਲ ਸਕੂਲ 'ਚ ਸਾਇੰਸ ਮੇਲਾ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਅੱਡਾ ਸਰਾਂ, 25 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਸਰ ਮਾਰਸ਼ਲ ਕਾਨਵੈਂਟ ਸਕੂਲ ਨੈਣੋਵਾਲ ਵੈਦ ਵਿਖੇ ਚੇਅਰਮੈਨ ਸ. ਰਜਿੰਦਰ ਸਿੰਘ ਮਾਰਸ਼ਲ ਅਤੇ ਪਿ੍ੰਸੀਪਲ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਸਾਇੰਸ ਮੇਲਾ ਲਗਾਇਆ ਗਿਆ | ਜਿਸ ਵਿਚ ਫਿਜ਼ਿਕਸ, ਮੈਥੇਮੈਟਿਕਸ, ਕੈਮਿਸਟਰੀ, ਬਾਇਓਲੋਜੀ, ਸੋਸ਼ਲ ਸਾਇੰਸ ਦੇ ਪ੍ਰੋਜੈਕਟ, ਇਸ ਤੋਂ ਇਲਾਵਾ ਡਿਬੇਟ,ਕੁਇਜ਼ ਅਤੇ ਭਾਸ਼ਣ ਦੇ ਮੁਕਾਬਲੇ ਕਰਵਾਏ ਗਏ | ਇਸ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਰਾਜਿੰਦਰ ਸਿੰਘ ਮਾਰਸ਼ਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਵਿਸ਼ੇ ਦੇ ਸਤਹਿ ਅਧਿਐਨ ਦੀ ਬਜਾਏ ਅਸਲ ਮੰਤਵਾਂ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ | ਇਸ ਵਿਗਿਆਨ ਮੇਲੇ ਵਿਚ ਸਰ ਮਾਰਸ਼ਲ ਕਾਨਵੈਂਟ ਸਕੂਲ ਨੈਣੋਵਾਲ ਵੈਦ 10 ਗੋਲਡ ਮੈਡਲ ਨਾਲ ਪਹਿਲੇ ਸਥਾਨ 'ਤੇ, ਸਰ ਮਾਰਸ਼ਲ ਸਕੂਲ ਬੈਂਸ ਆਵਾਨ 6 ਗੋਲਡ ਨਾਲ ਮੈਡਲ ਨਾਲ ਦੂਸਰੇ ਸਥਾਨ 'ਤੇ ਅਤੇ ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਤੀਸਰੇ ਸਥਾਨ 'ਤੇ ਰਿਹਾ | ਇਸ ਮੌਕੇ ਕੁਲਵੰਤ ਸਿੰਘ ਮਾਰਸ਼ਲ, ਪ੍ਰੋ. ਨਵਦੀਪ ਸਿੰਘ, ਪ੍ਰੋ. ਸੰਦੀਪ ਕੌਰ, ਰਮਨਦੀਪ ਸਿੰਘ ਪਿ੍ੰਸੀਪਲ ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਅਤੇ ਸਮੂਹ ਸਟਾਫ਼, ਪਿ੍ੰਸੀਪਲ ਗਾਇਤਰੀ ਅਤੇ ਸਮੂਹ ਸਟਾਫ਼, ਵਾਇਸ ਪਿ੍ੰਸੀਪਲ ਸਰਬਜੀਤ ਕੌਰ ਸਰ ਮਾਰਸ਼ਲ ਕਾਨਵੈਂਟ ਸਕੂਲ ਨੈਣੋਵਾਲ ਵੈਦ, ਅਧਿਆਪਕ ਮਨਦੀਪ ਸਿੰਘ, ਸੁਖਲਿੰਦਰ ਪਾਲ ਸਿੰਘ, ਕਿਰਨਦੀਪ ਕੌਰ, ਦਲਜੀਤ ਕੌਰ, ਰਾਜਦੀਪ ਸੈਣੀ, ਗੁਰਪ੍ਰੀਤ ਕੌਰ, ਨਵਨੀਤ ਕੌਰ, ਸੰਦੀਪ ਕੌਰ, ਇੰਦਰਵੀਰ ਕੌਰ, ਸਿਮਰਪ੍ਰੀਤ, ਅਮਨ ਬੱਧਣ, ਪਰਮਦੀਪ ਕੌਰ , ਬਬੀਤਾ, ਨੀਲਮਾ ਦੇਵੀ, ਅਵਤਾਰ ਕੌਰ, ਮਨਪ੍ਰੀਤ ਕੌਰ, ਸਿਮਰਨ ਸੈਣੀ, ਸ਼ਿਵਾਨੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀ.ਐਚ.ਸੀ. ਬੁੱਢਾਬੜ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਅਗਲੀ ਖ਼ਬਰ ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਦੁਖੀ ਕਿਸਾਨਾਂ ਵਲੋਂ ਧਰਨਾ 27 ਨੂੰ
Ad Position 24