ਬੁੱਲ੍ਹੋਵਾਲ, 25 ਅਪ੍ਰੈਲ (ਲੁਗਾਣਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸੋਮਵਾਰ 27 ਅਪ੍ਰੈਲ ਨੂੰ ਪ੍ਰਭਾਤ ਚੌਂਕ ਹੁਸ਼ਿਆਰਪੁਰ ਵਿਖੇ ਧਰਨਾ ਲਾਵੇਗੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਨੇ ਦੱਸਿਆ ਕਿ ਪਿਛਲੇ 15-20 ਦਿਨ ਤੋਂ ਲਗਾਤਾਰ ਬਿਜਲੀ ਪ੍ਰਭਾਵਿਤ ਹੋ ਰਹੀ ਹੈ | ਜਿਸ ਸਬੰਧੀ ਪਿਛਲੇ ਦਿਨੀਂ ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ ਦੀ ਹਾਜ਼ਰੀ 'ਚ ਬਿਜਲੀ ਬੋਰਡ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ | ਇਸ ਮੀਟਿੰਗ ਵਿਚ ਭਰੋਸਾ ਦਵਾਇਆ ਗਿਆ ਬਿਜਲੀ ਬੋਰਡ ਜਲਦੀ ਹੀ ਲੱਗ ਰਹੇ ਬਿਜਲੀ ਕੱਟਾਂ ਤੋਂ ਨਿਜਾਤ ਦਵਾਈ ਜਾਵੇਗੀ, ਪਰ ਹੁਣ ਬਿਜਲੀ ਕੱਟਾਂ ਤੋਂ ਦੁਖੀ ਸਮੂਹ ਕਿਸਾਨ, ਦੁਕਾਨਦਾਰ ਇਕੱਠੇ ਹੋ ਕੇ ਸੋਮਵਾਰ 27 ਅਪ੍ਰੈਲ ਨੂੰ ਪ੍ਰਭਾਤ ਚੌਂਕ ਹੁਸ਼ਿਆਰਪੁਰ ਵਿਖੇ ਮਿੱਥੇ ਸਮੇਂ ਲਈ ਭਾਰਤੀ ਕਿਸਾਨ ਨੂੰ ਕਾਦੀਆਂ ਦੀ ਅਗਵਾਈ ਧਰਨਾ ਲਗਾਇਆ ਜਾਵੇਗਾ |