07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਐੱਸ. ਬੀ. ਐੱਮ. ਮਾਡਲ ਹਾਈ ਸਕੂਲ ਸਦਰਪੁਰ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਗੜ੍ਹਸ਼ੰਕਰ, 15 ਮਈ (ਧਾਲੀਵਾਲ)-ਐੱਸ. ਬੀ. ਐੱਸ. ਮਾਡਲ ਹਾਈ ਸਕੂਲ ਸਦਰਪੁਰ ਦਾ ਸੀ. ਬੀ. ਐੱਸ. ਈ. ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਜਸਪ੍ਰੀਤ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਵਿਦਿਆਰਥਣ ਅਨੀਸ਼ਾ ਨੇ 97 ਫ਼ੀਸਦੀ ਅੰਕ ਲੈ ਕੇ ਸਕੂਲ 'ਚੋਂ ਪਹਿਲਾ ਸਥਾਨ, ਜਸਕਰਨ ਸਿੰਘ ਨੇ 93 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਯਤਿਨ ਕੁਮਾਰ ਨੇ 90 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸੇ ਤਰ੍ਹਾਂ ਵਿਦਿਆਰਥੀ ਰੋਹਿਤ ਚੌਧਰੀ ਨੇ 88 ਫ਼ੀਸਦੀ, ਸੁਖਮਨ ਅਟਵਾਲ ਨੇ 87 ਫ਼ੀਸਦੀ, ਗੀਤਿਕਾ ਅਰੋੜਾ ਨੇ 86 ਫ਼ੀਸਦੀ, ਸਲੋਨੀ ਨੇ 83 ਫ਼ੀਸਦੀ, ਦਿਲਪ੍ਰੀਤ ਸਿੰਘ ਨੇ 81 ਫ਼ੀਸਦੀ, ਮੁਸਕਾਨਪ੍ਰੀਤ ਕੌਰ ਨੇ 81 ਫ਼ੀਸਦੀ, ਮਹਿਕਪ੍ਰੀਤ ਕੌਰ ਨੇ 81 ਫ਼ੀਸਦੀ, ਜੀਆਦੀਪ ਕੌਰ ਨੇ 81 ਫ਼ੀਸਦੀ ਅਤੇ ਨਵਜੋਤ ਸਿੰਘ ਨੇ 80 ਫ਼ੀਸਦੀ ਅੰਕ ਹਾਸਿਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਸਭ ਤੋਂ ਜ਼ਿਆਦਾ ਅੰਕ ਅੰਗਰੇਜ਼ੀ ਵਿਸ਼ੇ ਵਿਚ 99 ਫ਼ੀਸਦੀ, ਬਾਇਆਲੋਜੀ 95 ਫ਼ੀਸਦੀ, ਇਕਨਾਮਿਕਸ 97 ਫ਼ੀਸਦੀ, ਅਕਾਊਾਟਸ 98 ਫ਼ੀਸਦੀ, ਬਿਜ਼ਨੈਸ ਸਟੱਡੀਜ਼ 96 ਫ਼ੀਸਦੀ, ਆਈ.ਪੀ. 97 ਅਤੇ ਫਿਜ਼ੀਕਲ ਐਜੂਕੇਸ਼ਨ ਦੇ 98 ਫ਼ੀਸਦੀ ਰਹੇ ਹਨ | ਪਿ੍ੰਸੀਪਲ ਜਸਪ੍ਰੀਤ ਕੌਰ ਨੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਕੌਰ ਬੈਂਸ ਨੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼ਾਨਦਾਰ ਨਤੀਜਾ ਸਟਾਫ਼ ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸਦਕਾ ਸੰਭਵ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਸਰਕਾਰੀ ਸਕੂਲ ਲੜਕੀਆਂ ਵਿਖੇ 12ਵੀਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
Ad Position 24