ਮੁਕੇਰੀਆਂ, 20 ਮਈ (ਰਾਮਗੜ੍ਹੀਆ) - ਸ਼ੋ੍ਰਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਮਲਕੀਤ ਸਿੰਘ ਵਾਰਡ ਨੰਬਰ 14 ਰੰਧਾਵਾ ਕਾਲੋਨੀ ਵਿਖੇ ਚੋਣ ਪ੍ਰਚਾਰ ਕੀਤਾ ਜਿਸ ਵਿਚ ਰੰਧਾਵਾ ਕਾਲੋਨੀ ਦੇ ਸਮੂਹ ਵੋਟਰਾਂ ਨੂੰ ਭਰਵਾਂ ਹੰੁਗਾਰਾ ਮਿਲਿਆ | ਚੋਣ ਪ੍ਰਚਾਰ ਮੌਕੇ ਰਘੁਵੀਰ ਸਿੰਘ ਮੁੰਦਰ, ਬਿਕਰਮ ਸਿੰਘ ਅੱਲਾ ਬਖ਼ਸ਼, ਭੁਪਿੰਦਰ ਸਿੰਘ ਪਿੰਕੀ, ਸੌਦਾਗਰ ਸਿੰਘ ਚਨੌਰ ਨੇ ਕਿਹਾ ਕਿ ਘਰ-ਘਰ ਚੋਣ ਪ੍ਰਚਾਰ ਦੌਰਾਨ ਵੋਟਰਾਂ ਵਲੋਂ ਬਹੁਤ ਪਿਆਰ ਤੇ ਸਹਿਯੋਗ ਮਿਲਣ ਕਰਕੇ ਮਲਕੀਤ ਸਿੰਘ ਦੀ ਜਿੱਤ 26 ਮਈ ਨੂੰ ਯਕੀਨੀ ਹੋਵੇਗੀ | ਉਨ੍ਹਾਂ ਕਿਹਾ ਕਿ ਲੋਕ ਅੱਜ ਇਕ ਵਾਰ ਫਿਰ ਤੋਂ ਸ਼ੋ੍ਰਮਣੀ ਅਕਾਲੀ ਦਲ ਬ ਦੀਆਂ ਨੀਤੀਆਂ ਨੂੰ ਯਾਦ ਕਰਨ ਲੱਗ ਪਏ ਹਨ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਸੀ.ਐਮ. ਦੇਖਣਾ ਚਾਹੁੰਦੇ ਹਨ | ਇਸ ਮੌਕੇ ਉਨ੍ਹਾਂ ਨਾਲ ਜਸਵਿੰਦਰ ਸਿੰਘ ਬਿੱਟੂ, ਬਲਜੀਤ ਸਿੰਘ ਲਾਡੂ, ਮਨਜੀਤ ਸਿੰਘ ਚੀਮਾ, ਗੁਰਮੀਤ ਸਿੰਘ ਮਿੰਟੂ, ਜਗਦੇਵ ਸਿੰਘ ਸੋਨੂੰ ਆਦਿ ਹਾਜ਼ਰ ਸਨ |