23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਿਵਲ ਹਸਪਤਾਲ ਮਾਹਿਲਪੁਰ ਵਿਖੇ ਕੰਟੀਨ ਤੇ ਸਾਈਕਲ ਸਟੈਂਡ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 26-05-2026
ਮਾਹਿਲਪੁਰ, 25 ਮਈ (ਰਜਿੰਦਰ ਸਿੰਘ)-ਸਿਵਲ ਹਸਪਤਾਲ ਮਾਹਿਲਪੁਰ ਵਿਖੇ ਐੱਸ. ਐਮ. ਓ. ਡਾ.ਜਸਵੰਤ ਸਿੰਘ ਥਿੰਦ ਦੀ ਦੇਖ-ਰੇਖ 'ਚ ਪੇਡ ਕੰਟੀਨ ਤੇ ਸਾਈਕਲ ਸਟੈਂਡ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸਭ ਤੋਂ ਪਹਿਲਾ ਅਰਦਾਸ ਕੀਤੀ ਗਈ ਉਪਰੰਤ ਐਮ. ਐਮ. ਓ. ਵਲੋਂ ਰੀਬਨ ਕੱਟ ਕੇ ਉਦਘਾਟਨ ਕੀਤਾ | ਇਸ ਮੌਕੇ ਐਮ. ਓ. ਡਾ. ਥਿੰਦ ਨੇ ਦੱਸਿਆ ਮਰੀਜ਼ਾਂ ਦੀ ਸਹੂਲਤ ਮੁੱਖ ਰੱਖਦੇ ਹੋਏ ਤੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਹ ਕੰਟੀਨ ਤੇ ਸਟੈਂਡ ਖੋਲਿ੍ਹਆ | ਉਨ੍ਹਾਂ ਦੱਸਿਆ ਕਿ ਇਸ ਕੰਟੀਨ 'ਚ ਮਰੀਜ਼ਾਂ ਲਈ ਖਾਣੇ ਦਾ ਪ੍ਰਬੰਧ ਹੋਵੇਗਾ | ਉਨ੍ਹਾਂ ਦੱਸਿਆ ਕਿ ਹਸਪਤਾਲ 'ਚੋਂ ਮੋਟਰਸਾਈਕਲ ਚੋਰੀ ਹੋਣ ਦਾ ਖਾਦਸ਼ਾ ਬਣਿਆ ਰਹਿੰਦਾ ਸੀ ਤੇ ਇਕ ਦੋ ਵਾਰੀ ਚੋਰੀ ਵੀ ਹੋ ਚੁੱਕੇ ਹਨ ਜਿਸ ਨਾਲ ਹਸਪਤਾਲ ਪ੍ਰਸ਼ਾਸਨ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈਂਦਾ ਸੀ | ਇਸ ਮੌਕੇ ਸੁਰਜੀਤ ਸਿੰਘ ਖ਼ਾਨਪੁਰੀ, ਡਾ. ਰਜਤ ਆਦੀਆ, ਡਾ. ਰਾਮ ਗੋਪਾਲ, ਡਾ. ਮਨਦੀਪ ਕੌਰ ਬੈਂਸ, ਡਾ. ਮਨਜੀਤ ਕੌਰ, ਡਾ. ਪਰਮਿੰਦਰ ਸਿੰਘ, ਮਮਤਾ ਤੇ ਕੰਟੀਨ ਪ੍ਰਬੰਧਕ ਤੇ ਹਸਪਤਾਲ ਸਟਾਫ਼ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਬੰਨਾ ਨਾਮ ਉਡਰਾ ਵਿਖੇ ਸੰਤ ਰਤਨ ਦਾਸ ਦੀ ਬਰਸੀ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਜਲਾਲਪੁਰ ਵਿਖੇ ਧਾਰਮਿਕ ਸਮਾਗਮ ਤੇ ਕੀਰਤਨ ਦਰਬਾਰ 28 ਨੂੰ
Ad Position 24