24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਡੇਰਾ ਬਾਬਾ ਚਰਨ ਸ਼ਾਹ ਵਿਖੇ ਭਗਵਾਨ ਸ੍ਰੀ ਚੰਦਰ ਜੀ ਦਾ ਲਗਾਇਆ 108 ਫੁੱਟ ਉੱਚਾ ਝੰਡਾ ਡੇਰਾ ਧਾਰਮਿਕ ਆਸਥਾ ਦਾ ਪ੍ਰਤੀਕ-ਮਹੰਤ ਰਮਿੰਦਰ ਦਾਸ

Ad Position 21
No active advertisement
ਅਜੀਤ ਡੈਸਕ 01-06-2026
ਹੁਸ਼ਿਆਰਪੁਰ, 31 ਮਈ (ਬਲਜਿੰਦਰਪਾਲ ਸਿੰਘ)-ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ, ਹੁਸ਼ਿਆਰਪੁਰ ਵਿਖੇ ਮੁੱਖ ਸੇਵਾਦਾਰ ਮਹੰਤ ਰਮਿੰਦਰ ਦਾਸ ਦੀ ਅਗਵਾਈ 'ਚ 108 ਫੁੱਟ ਉੱਚਾ ਭਗਵਾਨ ਸ੍ਰੀ ਚੰਦਰ ਜੀ ਦਾ ਝੰਡਾ ਲਗਾਇਆ | ਇਹ ਝੰਡਾ ਆਧੁਨਿਕ ਤੇ ਆਟੋਮੈਟਿਕ ਪ੍ਰਣਾਲੀ ਨਾਲ ਤਿਆਰ ਕੀਤਾ ਗਿਆ ਹੈ | ਇਸ ਮੌਕੇ ਸਵੇਰੇ 8 ਵਜੇ ਝੰਡੇ ਦੀ ਪੂਜਾ ਅਰਚਨਾ ਕੀਤੀ ਗਈ ਤੇ 9 ਵਜੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮਹੰਤ ਮਹੇਸ਼ ਮੁਨੀ, ਮਹੰਤ ਪ੍ਰਦੀਪ ਦਾਸ, ਮਹੰਤ ਧਰਮਿੰਦਰ ਦਾਸ, ਸੰਤ ਮਹਾਂਵੀਰ ਸਿੰਘ, ਮਹੰਤ ਤਰਲੋਚਨ ਸਿੰਘ ਵਿਰਕੱਤਾਂ, ਮਹੰਤ ਪ੍ਰੇਮ ਦਾਸ, ਮਹੰਤ ਮੋਹਨ ਦਾਸ, ਮਹੰਤ ਸਰਵੇਸ਼ ਦਾਸ ਹਾਜ਼ਰ ਹੋਏ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮਹੰਤ ਰਮਿੰਦਰ ਦਾਸ ਨੇ ਕਿਹਾ ਕਿ ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ ਵਿਖੇ ਸੰਗਤਾਂ 'ਚ ਅਥਾਹ ਸ਼ਰਧਾ ਹੈ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਭਗਵਾਨ ਸ੍ਰੀ ਚੰਦਰ ਜੀ ਦਾ 108 ਫੁੱਟ ਉੱਚਾ ਝੰਡਾ ਲਗਾਇਆ ਗਿਆ | ਉਨ੍ਹਾਂ ਕਿਹਾ ਕਿ ਇਹ ਅਸਥਾਨ ਜਿੱਥੇ ਧਾਰਮਿਕ ਸ਼ਰਧਾ ਦਾ ਕੇਂਦਰ ਹੈ ਉਥੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜਿਥੇ ਜਾਤ-ਪਾਤ ਦੇ ਭੇਦਭਾਵ ਤੋਂ ਬਿਨਾਂ ਹਰੇਕ ਧਰਮ ਤੇ ਜਾਤ ਦਾ ਵਿਅਕਤੀ ਨਤਮਸਤਕ ਹੁੰਦਾ ਹੈ | ਇਸ ਮੌਕੇ ਸਾਬਕਾ ਮੇਅਰ ਸ਼ਿਵ ਸੂਦ, ਹਰੀਸ਼ ਖੋਸਲਾ, ਕ੍ਰਿਸ਼ਨ ਗੋਪਾਲ ਅਨੰਦ, ਪੰਡਿਤ ਉਂਕਾਰ ਨਾਥ, ਜਰਨੈਲ ਸਿੰਘ, ਭਾਰਤ ਭੂਸ਼ਨ ਵਰਮਾ, ਗੁਰਿੰਦਰ ਸਿੰਘ ਗੋਲਡੀ, ਨਰੇਸ਼ ਅਨੰਦ, ਐਡ. ਧਰਮਿੰਦਰ ਸਿੰਘ, ਗੋਪੀ ਚੰਦ ਕਪੂਰ, ਚਰਨਜੀਤ ਸਿੰਘ ਲਵਲੀ, ਮੋਹਨ ਲਾਲ ਪਹਿਲਵਾਨ, ਡਾ. ਸੁਭਾਸ਼ ਮਹਿਤਾ, ਪ੍ਰਦੀਪ ਹਾਂਡਾ, ਵਿਜੇ ਕੁਮਾਰ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੜਾ ਸੱਟਾ ਲਗਾਉਂਦੇ 2 ਕਾਬੂ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਗੜ੍ਹਸ਼ੰਕਰ ਵਿਖੇ ਕੀਰਤਨ ਦਰਬਾਰ ਕਰਵਾਇਆ
Ad Position 24