ਮਾਹਿਲਪੁਰ, 20 ਜੂਨ (ਰਜਿੰਦਰ ਸਿੰਘ)-ਬਲਾਕ ਮਾਹਿਲਪੁਰ ਨਾਲ ਲੱਗਦੇ ਪਿੰਡ ਖ਼ਾਨਪੁਰ ਵਿਖੇ ਗਲੀਆਂ ‘ਚ ਖੜ੍ਹੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਮਹੱਲਾ ਵਾਸੀਆਂ ਨੇ ਝੋਨਾ ਲਾ ਕੇ ਪੰਜਾਬ ਸਰਕਾਰ, ਬੀ. ਡੀ. ਪੀ. �. ਤੇ ਪੰਚਾਇਤ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪਿੰਡ ਦੇ ਵਸਨੀਕ ਸੋਹਣ ਸਿੰਘ, ਜਸਪਾਲ ਸਿੰਘ ਪਾਲਾ, ਗੁਰਮੀਤ ਕੌਰ, ਸਤੀਸ਼ ਕੁਮਾਰ ਬਾਂਸਲ, ਰਜਿੰਦਰ ਬਾਂਸਲ, ਅਮਨਦੀਪ ਸਿੰਘ, ਕੁੰਦਨਵੀਰ, ਰੀਨਾ ਸ਼ਰਮਾ, ਅਨੀਤਾ ਰਾਣੀ, ਬਲਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵਲੋਂ ਗੰਦੇ ਪਾਣੀ ਨਾ ਨਿਕਾਸ ਨਾ ਕਰਨ ਕਰਕੇ ਘਰਾਂ ਦਾ ਤੇ ਮੀਂਹ ਦਾ ਪਾਣੀ ਪਿੰਡ ਦੀ ਮੁੱਖ ਗਲ੍ਹੀ ‘ਚ ਖੜ੍ਹਾ ਹੋ ਜਾਂਦਾ ਹੈ ਅਤੇ ਛੱਪੜ ਦਾ ਰੂਪ ਧਾਰਨ ਕਰਨ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਗਲੀ ‘ਚ ਭਾਰੀ ਗੱਡੀਆਂ ਲੰਘਣ ਕਾਰਨ ਗਲੀ ਸਾਰੀ ਟੁੱਟ ਚੁੱਕੀ ਹੈ ਤੇ ਇਸ ਗਲੀ ਬਣੀਆਂ ਹੋਦੀਆ ਵੀ ਟੁੱਟ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਗਲੀ ‘ਚ ਖੜ੍ਹੇ ਬਦਬੂਦਾਰ ਪਾਣੀ ਕਾਰਨ ਨਾਲ ਲੱਗਦੇ ਘਰਾਂ ਦਾ ਜੀਵਨ ਨਰਕ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਕਾਰਨ ਪੈਦਾ ਹੋ ਰਹੇ ਮੱਛਰ ਕਾਰਨ ਕਈ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪੰਚਾਇਤ, ਜੇ. ਈ. ਤੇ ਬੀ. ਡੀ. ਪੀ. �. ਦੇ ਧਿਆਨ ‘ਚ ਵੀ ਲਿਆਂਦਾ ਪਰ ਕੋਈ ਕਾਰਵਾਈ ਨਹੀ ਹੋ ਰਹੀ। ਇਸ ਸੰਬੰਧੀ ਸਰਪੰਚ ਬਲਵਿੰਦਰ ਕੌਰ ਨੇ ਦੱਸਿਆ ਕਿ ਇਸ ਗਲੀ ‘ਚ ਸੀਵਰੇਜ ਮਨਜ਼ੂਰ ਹੋ ਚੁੱਕਾ ਹੈ, ਸਰਕਾਰੀ ਗ੍ਰਾਂਟ ਵੀ ਆ ਚੁੱਕੀ ਹੈ, ਪਰ ਲੇਬਰ ਦੀ ਘਾਟ ਕਾਰਨ ਦੇਰੀ ਹੋ ਰਹੀ ਹੈ ਤੇ ਜਲਦ ਦੀ ਇਸ ਗਲੀ ‘ਚ ਸੀਵਰੇਜ ਪਾ ਕੇ ਨਵੀ ਗਲੀ ਬਣਾਈ ਜਾਵੇਗੀ। ਬੀ. ਡੀ. ਪੀ. �. ਕੰਵਰਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਮੇਰੇ ਧਿਆਨ ‘ਚ ਨਹੀ ਤੇ ਹੁਣ ਮੇਰੀ ਹੋਰ ਵੱਖ-ਵੱਖ ਸਰਕਾਰੀ ਕੰਮਾਂ ‘ਚ ਡਿਊਟੀ ਲੱਗੀ ਹੋਈ ਤੇ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ।
ਗਲੀ ’ਚ ਖੜ੍ਹੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਮਹੱਲਾ ਵਾਸੀਆਂ ਵਲੋਂ ਝੋਨਾ ਲਗਾ ਕੇ ਰੋਸ ਪ੍ਰਦਰਸ਼ਨ
ਅਜੀਤ ਡੈਸਕ
22-06-2026