23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਰਾਸ਼ਟਰੀ ਪੱਧਰ ਦੀ ਟੀਮ ’ਚ ਚੋਣ ਹੋਣ ’ਤੇ ਕ੍ਰਿਕਟਰ ਆਰੀਅਨ ਅਰੋੜਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 22-06-2026

ਹੁਸ਼ਿਆਰਪੁਰ, 20 ਜੂਨ (ਬਲਜਿੰਦਰਪਾਲ ਸਿੰਘ)-ਅਰੋੜਾ ਵੰਸ਼ ਸਭਾ ਹੁਸ਼ਿਆਰਪੁਰ ਵਲੋਂ ਸਰਪ੍ਰਸਤ ਸੰਜੀਵ ਅਰੋੜਾ ਤੇ ਪ੍ਰਧਾਨ ਦੀਪਕ ਨਰੂਲਾ ਦੀ ਅਗਵਾਈ ਹੇਠ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਦੇ 11ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਆਰੀਅਨ ਅਰੋੜਾ ਪੁੱਤਰ ਵਿਸ਼ਾਲ ਅਰੋੜਾ ਨੂੰ ਕ੍ਰਿਕਟ ਖੇਤਰ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਪੱਧਰ ‘ਤੇ ਪੰਜਾਬ ਟੀਮ ‘ਚ ਚੋਣ ਹੋਣ ‘ਤੇ ਸਭਾ ਵਲੋਂ ਸਨਮਾਨਿਤ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਦੀਪਕ ਨਰੂਲਾ ਨੇ ਕਿਹਾ ਕਿ ਆਰੀਅਨ ਅਰੋੜਾ ਨੇ ਪੰਜਾਬ ਟੀਮ ਵਲੋਂ ਖੇਡਦਿਆਂ ਕਈ ਮਹੱਤਵਪੂਰਨ ਮੈਚਾਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਕੁਆਰਟਰ ਫਾਈਨਲ ਮੁਕਾਬਲੇ ‘ਚ ਵੀ ਉਸ ਨੇ ਸ਼ਾਨਦਾਰ ਬੱਲੇਬਾਜ਼ੀ ਤੇ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਖਿਡਾਰੀ ਬਣਿਆ। ਇਸ ਮੌਕੇ ਸਰਪ੍ਰਸਤ ਸੰਜੀਵ ਅਰੋੜਾ ਨੇ ਆਰੀਅਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਪੂਰੇ ਸਕੂਲ, ਜ਼ਿਲ੍ਹੇ ਤੇ ਅਰੋੜਾ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਆਰੀਅਨ ਦੇ ਪਿਤਾ ਵਿਸ਼ਾਲ ਅਰੋੜਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੀ ਸਫਲਤਾ ਤੋਂ ਬਹੁਤ ਖ਼ੁਸ਼ ਹਨ ਕਿਉਂਕਿ ਉਸ ਦੀ ਮਿਹਨਤ ਰੰਗ ਲਿਆਈ ਹੈ। ਇਸ ਮੌਕੇ ਪਵਨ ਅਰੋੜਾ, ਵਿਜੇ ਅਰੋੜਾ, ਸੰਜੀਵ ਕਥੂਰੀਆ, ਵਿਸ਼ਾਲ ਅਰੋੜਾ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਗੜ੍ਹਸ਼ੰਕਰ ਨਗਰ ਕੌਂਸਲ ਚੋਣਾਂ ’ਚ ਪਈਆਂ ਕਥਿਤ ਜਾਅਲੀ ਵੋਟਾਂ ਦੀ ਜਾਂਚ ਲਈ ਰਾਜ ਚੋਣ ਕਮਿਸ਼ਨ ਨੂੰ ਭੇਜਿਆ ਕਾਨੂੰਨੀ ਨੋਟਿਸ... ਅਗਲੀ ਖ਼ਬਰ ਗਲੀ ’ਚ ਖੜ੍ਹੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਮਹੱਲਾ ਵਾਸੀਆਂ ਵਲੋਂ ਝੋਨਾ ਲਗਾ ਕੇ ਰੋਸ ਪ੍ਰਦਰਸ਼ਨ
Ad Position 24