23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਗੜ੍ਹਸ਼ੰਕਰ ਨਗਰ ਕੌਂਸਲ ਚੋਣਾਂ ’ਚ ਪਈਆਂ ਕਥਿਤ ਜਾਅਲੀ ਵੋਟਾਂ ਦੀ ਜਾਂਚ ਲਈ ਰਾਜ ਚੋਣ ਕਮਿਸ਼ਨ ਨੂੰ ਭੇਜਿਆ ਕਾਨੂੰਨੀ ਨੋਟਿਸ

Ad Position 21
No active advertisement
ਅਜੀਤ ਡੈਸਕ 22-06-2026

ਗੜ੍ਹਸ਼ੰਕਰ, 20 ਜੂਨ (ਧਾਲੀਵਾਲ)-ਗੜ੍ਹਸ਼ੰਕਰ ਨਗਰ ਕੌਂਸਲ ਚੋਣਾਂ ਵਿਚ ਸੱਤਾਧਾਰੀ ਧਿਰ ਵਲੋਂ ਇਕ ਉਮੀਦਵਾਰ ਨੂੰ ਜਿਤਾਉਣ ਲਈ ਕਥਿਤ ਤੌਰ ‘ਤੇ ਜ਼ਾਅਲੀ ਵੋਟਾਂ ਬਣਾਉਣ ਦੇ ਦੋਸ਼ ਲੱਗਦੇ ਰਹੇ ਹਨ। ਹੁਣ ਇਹ ਮਾਮਲਾ ਇਸ ਕਰਕੇ ਤੂਲ ਫੜ ਗਿਆ ਹੈ ਕਿਉਂਕਿ ਵਾਰਡ ਨੰਬਰ 4 ਤੋਂ ਚੋਣ ਲੜਨ ਵਾਲੇ ਉਮੀਦਵਾਰ ਕਾਮਰੇਡ ਕੁਲਵਿੰਦਰ ਸੰਘਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਉੱਘੇ ਵਕੀਲ ਐੱਚ.ਸੀ. ਅਰੋੜਾ ਰਾਹੀਂ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਕਾਨੂੰਨੀ ਨੋਟਿਸ ਭੇਜ ਕੇ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 17/31 ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 217 ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਕਾਮਰੇਡ ਕੁਲਵਿੰਦਰ ਸੰਘਾ ਵਲੋਂ ਆਪਣੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਵਾਰਡ ਨੰਬਰ 4 ਗੜ੍ਹਸ਼ੰਕਰ ਤੋਂ ਨਗਰ ਕੌਂਸਲ ਚੋਣ ਜਿੱਤਣ ਵਾਲਾ ਉਮੀਦਵਾਰ ਹਲਕਾ ਵਿਧਾਇਕ ਅਤੇ ਡਿਪਟੀ ਸਪੀਕਰ ਦਾ ਰਿਸ਼ਤੇਦਾਰ ਹੈ। ਕੁਲਵਿੰਦਰ ਸੰਘਾ ਨੇ ਦੱਸਿਆ ਕਿ ਕਾਨੂੰਨੀ ਨੋਟਿਸ ਨਾਲ 55 ਅਜਿਹੇ ਵਿਅਕਤੀਆਂ ਦੀ ਸੂਚੀ ਨੱਥੀ ਕਰਕੇ ਭੇਜੀ ਗਈ ਹੈ ਜਿਹਨਾਂ ਦੇ ਨਾਮ ਪਹਿਲਾਂ ਹੀ ਹੋਰ ਪਿੰਡਾਂ ਜਾਂ ਵਾਰਡਾਂ ਵਜੋਂ ਦਰਜ ਹਨ ਪਰ ਉਨ੍ਹਾਂ ਦੀਆਂ ਵੋਟਾਂ ਗੜ੍ਹਸ਼ੰਕਰ ਦੇ ਵਾਰਡ ਨੰਬਰ 4 ਵਿਚ ਵੀ ਬਣਾ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਵਿਚ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਵੋਟਰਾਂ ਦੇ ਘਰ ਦਾ ਪਤਾ ‘ਮਕਾਨ ਨੰਬਰ 0 (ਜ਼ੀਰੋ)’ ਲਿਖਿਆ ਗਿਆ ਹੈ। ਨੋਟਿਸ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਨਗਰ ਕੌਂਸਲ ਚੋਣਾਂ ਵਿਚ ਆਪਣੀਆਂ ਵੋਟਾਂ ਵੀ ਪਾਈਆਂ ਹਨ। ਕੁਲਵਿੰਦਰ ਸੰਘਾ ਨੇ ਦੱਸਿਆ ਕਿ ਉਨ੍ਹਾਂ ਨੇ 12 ਮਈ 2026 ਨੂੰ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਲਿਖਤੀ ਸ਼ਿਕਾਇਤ ਕਰਕੇ ਇਸ ਮਾਮਲੇ ਵੱਲ ਧਿਆਨ ਦਿਵਾਇਆ ਸੀ। ਇਕ ਹੋਰ ਸੋਸ਼ਲ ਤੇ ਆਰ.ਟੀ.ਆਈ. ਐਕਟੀਵਿਸਟ ਵਲੋਂ ਵੀ 20 ਮਈ 2026 ਨੂੰ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ ਕਿ ਗੜ੍ਹਸ਼ੰਕਰ ਵਿਚ ਬਹੁਤ ਸਾਰੀਆਂ ਜਾਅਲੀ ਵੋਟਾਂ ਬਣਾਈਆਂ ਜਾ ਰਹੀਆਂ ਹਨ ਲੇਕਿਨ ਇਨ੍ਹਾਂ ਸ਼ਿਕਾਇਤਾਂ ‘ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਤੂ ਉਮੀਦਵਾਰ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੀਆਂ ਵੋਟਾਂ ਵੀ ਕੁਝ ਦਿਨ ਪਹਿਲਾਂ ਹੀ ਇਥੇ ਬਣਾਈਆਂ ਗਈਆਂ ਹਨ। ਕੁਲਵਿੰਦਰ ਸੰਘਾ ਨੇ ਕਿਹਾ ਕਿ ਨੋਟਿਸ ਵਿਚ ਜਿਨ੍ਹਾਂ ਵੋਟਰਾਂ ਦਾ ਜ਼ਿਕਰ ਕੀਤਾ ਗਿਆ ਹੈ ਉਨ੍ਹਾਂ ਵਿਚ ਹਲਕਾ ਵਿਧਾਇਕ ਦੇ ਕਥਿਤ ਤੌਰ ‘ਤੇ ਰਿਸ਼ਤੇ ਵਿਚੋਂ ਲੱਗਦੇ ਤਿੰਨ ਚਾਚੇ, ਪੰਜ ਚਾਚੀਆਂ ਤੇ ਰੌੜੀ ਪਿੰਡ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਦੇ ਕੁਝ ਹੋਰ ਵਿਅਕਤੀ ਸ਼ਾਮਿਲ ਹਨ। ਇਸੇ ਤਰ੍ਹਾਂ ਚਾਰ ਹੋਰ ਰਿਸ਼ਤੇਦਾਰ �ਰਤਾਂ ਵਿਚੋਂ ਤਿੰਨ ਦੇ ਪਤੀਆਂ ਦੀਆਂ ਵੋਟਾਂ ਵੀ ਵਾਰਡ ਨੰਬਰ 4 ਵਿਚ ਹੀ ਬਣਾਈਆਂ ਗਈਆਂ ਹਨ ਜਦਕਿ ਉਨ੍ਹਾਂ ਦੇ ਅਸਲ ਪਿੰਡ ਕਈ-ਕਈ ਕਿਲੋਮੀਟਰ ਦੂਰ ਹਨ। ਕੁਲਵਿੰਦਰ ਸੰਘਾ ਨੇ ਕਿਹਾ ਕਿ ਜਿਨ੍ਹਾਂ ਵੋਟਾਂ ਦੀ ਲਿਸਟ ਜਾਂਚ ਲਈ ਭੇਜੀ ਗਈ ਹੈ ਉਨ੍ਹਾਂ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਰੌੜੀ, ਸਿੰਘਪੁਰ, ਚਾਂਦਪੁਰ ਰੁੜਕੀ, ਸ਼ੋਭੂਵਾਲ, ਸੰਡਰੇਵਾਲ, ਊਧਨੋਵਾਲ, ਬਹਿਰਾਮ ਤੇ ਕਰਨਾਣਾ ਆਦਿ ਸ਼ਾਮਿਲ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਇਲਾ, ਕੁੱਲੇਵਾਲ, ਬਕਾਪੁਰ, ਰਾਮਪੁਰ (ਬਿਲੜੋਂ), ਦਾਦੂਵਾਲ ਅਤੇ ਗੜ੍ਹਸ਼ੰਕਰ ਦੇ ਹੋਰ ਵਾਰਡ ਸ਼ਾਮਿਲ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇਕ ਅਹੁਦੇਦਾਰ ਵਲੋਂ ਵੀ ਇਥੇ ਕਥਿਤ ਤੌਰ ‘ਤੇ ਵੋਟ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਨਿੱਜੀ ਦਫ਼ਤਰੀ ਮੁਲਾਜ਼ਮਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਦੀਆਂ ਵੋਟਾਂ ਵੀ ਹਨ। ਕੁਲਵਿੰਦਰ ਸੰਘਾ ਨੇ ਕਿਹਾ ਕਿ ਜੇਕਰ ਸਾਨੂੰ ਇਸ ਮਾਮਲੇ ‘ਚ ਨਿਰਪੱਖ ਜਾਂਚ ਨਾ ਹੋਈ ਤਾਂ ਇਨਸਾਫ਼ ਲਈ ਹਾਈਕੋਰਟ ਜਾਵਾਂਗੇ।

Ad Position 22
No active advertisement
ਪਿਛਲੀ ਖ਼ਬਰ ਜਾਇਜ਼ ਮੰਗਾਂ ਦਾ ਹੱਲ ਕੀਤੇ ਬਿਨਾਂ ਤਬਾਦਲਾ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਨਿਆਂਸੰਗਤ ਨਹੀਂ-ਜੀ.ਟੀ.ਯੂ. ਅਗਲੀ ਖ਼ਬਰ ਰਾਸ਼ਟਰੀ ਪੱਧਰ ਦੀ ਟੀਮ ’ਚ ਚੋਣ ਹੋਣ ’ਤੇ ਕ੍ਰਿਕਟਰ ਆਰੀਅਨ ਅਰੋੜਾ ਦਾ ਸਨਮਾਨ
Ad Position 24