ਹੁਸ਼ਿਆਰਪੁਰ, 20 (ਹਰਪ੍ਰੀਤ ਕੌਰ)-ਗੌਰਮਿੰਟ ਟੀਚਰਜ਼ ਯੂਨੀਅਨ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਅਧਿਆਪਕ ਤਬਾਦਲਾ ਪ੍ਰਕਿਰਿਆ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਅਧਿਆਪਕਾਂ ਨੂੰ ਆ ਰਹੀਆਂ ਸਾਰੀਆਂ ਤਕਨੀਕੀ, ਪ੍ਰਸ਼ਾਸਨਿਕ ਤੇ ਨੀਤੀਗਤ ਸਮੱਸਿਆਵਾਂ ਦਾ ਹੱਲ ਯਕੀਨੀ ਬਣਾਇਆ ਜਾਵੇ। ਇਨ੍ਹਾਂ ਗੱਲਾਂ ਦਾ ਪ੍ਰਗਟਾਉਂਦਾ ਕਰਦੇ ਹੋਏ ਜੀ. ਟੀ. ਯੂ. ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਅਧਿਆਪਕ ਮਿਸ-ਮੈਚ ਡਾਟਾ, ਡੀ. ਡੀ. �. ਅਪਰੂਵਲ ਤੇ ਪੋਰਟਲ ਨਾਲ ਸੰਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਨੇਕਾਂ ਅਧਿਆਪਕਾਂ ਦੇ ਸਰਵਿਸ ਰਿਕਾਰਡ, ਤਜ਼ਰਬੇ, ਕਾਡਰ ਅਤੇ ਹੋਰ ਵੇਰਵਿਆਂ ਵਿਚ ਗਲਤੀਆਂ ਹਨ, ਜਦਕਿ ਕਈ ਅਧਿਆਪਕਾਂ ਦਾ ਡਾਟਾ ਅਜੇ ਤੱਕ ਡੀ. ਡੀ. �. ਵਲੋਂ ਮਨਜ਼ੂਰ ਨਹੀਂ ਕੀਤਾ ਗਿਆ। ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤੇ ਬਿਨਾਂ ਤਬਾਦਲਾ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਹਜ਼ਾਰਾਂ ਅਧਿਆਪਕਾਂ ਨਾਲ ਨਿਆਂ ਨਾ ਹੋਣ ਦੇ ਬਰਾਬਰ ਹੋਵੇਗਾ। ਯੂਨੀਅਨ ਨੇ ਮੰਗ ਕੀਤੀ ਕਿ ਮਿਸ-ਮੈਚ ਡਾਟਾ ਤੇ ਡੀ. ਡੀ. �. ਅਪਰੂਵਲ ਨਾਲ ਸੰਬੰਧਤ ਸਾਰੇ ਮਾਮਲਿਆਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਤੇ ਇਸ ਤੋਂ ਬਾਅਦ ਹੀ ਸਟੇਸ਼ਨ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਇਸ ਦੇ ਨਾਲ ਹੀ ਸਟੇਅ ਸੰਬੰਧੀ ਯੋਗਤਾ ਸ਼ਰਤਾਂ ਵਿਚ ਵੀ ਵਿਵਹਾਰਕ ਸੋਧ ਕੀਤੀ ਜਾਵੇ। ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਨੇ ਮੰਗ ਕੀਤੀ ਕਿ 30 ਜੂਨ ਤੱਕ ਸੇਵਾ ਮੁਕਤੀ, ਤਰੱਕੀ, ਅਸਤੀਫ਼ੇ ਜਾਂ ਹੋਰ ਕਾਰਨਾਂ ਕਰਕੇ ਖਾਲੀ ਹੋਈਆਂ ਸਾਰੀਆਂ ਅਸਾਮੀਆਂ ਨੂੰ ਈ-ਪੰਜਾਬ ਪੋਰਟਲ ‘ਤੇ ਅਪਡੇਟ ਕਰਕੇ ਦਰਸਾਇਆ ਜਾਵੇ, ਤਾਂ ਜੋ ਅਧਿਆਪਕਾਂ ਨੂੰ ਉਪਲਬਧ ਸਾਰੇ ਸਟੇਸ਼ਨਾਂ ਬਾਰੇ ਜਾਣਕਾਰੀ ਮਿਲ ਸਕੇ ਅਤੇ ਤਬਾਦਲਾ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਬਣ ਸਕੇ। ਉਨ੍ਹਾਂ ਕਿਹਾ ਕਿ ਐਸ.ਆਈ.ਆਰ-2026 ਦੌਰਾਨ ਬੀ.ਐਲ.� ਅਤੇ ਸੁਪਰਵਾਈਜ਼ਰ ਵਜੋਂ ਚੋਣ ਡਿਊਟੀ ਨਿਭਾ ਰਹੇ ਅਧਿਆਪਕਾਂ ਨੂੰ ਤਬਾਦਲਾ ਪ੍ਰਕਿਰਿਆ ਤੋਂ ਵਾਂਝਾ ਰੱਖਣਾ ਸਰਾਸਰ ਗ਼ਲਤ ਹੈ। ਇਹ ਉਹ ਅਧਿਆਪਕ ਹਨ ਜੋ ਆਪਣੀ ਨਿਯਮਿਤ ਡਿਊਟੀ ਦੇ ਨਾਲ-ਨਾਲ ਚੋਣ ਕਮਿਸ਼ਨ ਦੀਆਂ ਵਾਧੂ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਹਨ। ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਸੁਝਾਅ ਦਿੱਤਾ ਕਿ ਸਿੱਖਿਆ ਵਿਭਾਗ ਅਤੇ ਚੋਣ ਕਮਿਸ਼ਨ ਆਪਸੀ ਵਿਚਾਰ-ਵਟਾਂਦਰੇ ਰਾਹੀਂ ਅਜਿਹਾ ਵਿਵਹਾਰਕ ਅਤੇ ਨਿਆਂਪੂਰਨ ਹੱਲ ਕੱਢਣ, ਜਿਸ ਦੇ ਤਹਿਤ ਚੋਣ ਡਿਊਟੀ ਨਿਭਾ ਰਹੇ ਅਧਿਆਪਕਾਂ ਦੇ ਤਬਾਦਲੇ ਵੀ ਕੀਤੇ ਜਾ ਸਕਣ। ਜੇਕਰ ਕਿਸੇ ਅਧਿਆਪਕ ਦਾ ਤਬਾਦਲਾ ਹੁੰਦਾ ਹੈ ਤਾਂ ਐਸ.ਆਈ.ਆਰ-2026 ਦਾ ਕੰਮ ਪੂਰਾ ਹੋਣ ਤੱਕ ਉਸ ਨੂੰ ਆਪਣੇ ਪੁਰਾਣੇ ਸਟੇਸ਼ਨ ‘ਤੇ ਡਿਪੂਟੇਸ਼ਨ ਦੇ ਆਧਾਰ ‘ਤੇ ਬੀ. ਐਲ. �. ਡਿਊਟੀ ਨਿਭਾਉਣ ਲਈ ਭੇਜਿਆ ਜਾ ਸਕਦਾ ਹੈ। ਯੂਨੀਅਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਅਧਿਆਪਕਾਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣ ਅਤੇ ਚੋਣ ਡਿਊਟੀ ਨਿਭਾ ਰਹੇ ਅਧਿਆਪਕਾਂ ਨਾਲ਼ ਵਿਤਕਰਾ ਨਾ ਕੀਤਾ ਜਾਵੇ।
ਜਾਇਜ਼ ਮੰਗਾਂ ਦਾ ਹੱਲ ਕੀਤੇ ਬਿਨਾਂ ਤਬਾਦਲਾ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਨਿਆਂਸੰਗਤ ਨਹੀਂ-ਜੀ.ਟੀ.ਯੂ.
ਅਜੀਤ ਡੈਸਕ
22-06-2026