ਮਾਹਿਲਪੁਰ, 24 ਜੂਨ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਵਿਚ ਸੈਸ਼ਨ 2026-27 ਅਧੀਨ ਚੱਲਦੇ ਵੱਖ ਵੱਖ ਸਥਾਪਿਤ ਅਤੇ ਨਵੇਂ ਕੋਰਸਾਂ ਵਿਚ ਦਾਖ਼ਲੇ ਲਈ ਇਲਾਕੇ ਦੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਸਬੰਧੀ ਵਿਸ਼ੇਸ਼ ਦਾਖਲਾ ਅਤੇ ਕੌਂਸਲਿੰਗ ਸੈਲ ਚੱਲ ਰਿਹਾ ਹੈ ਅਤੇ ਗਰਮੀ ਦੇ ਮੌਸਮ ਵਿਚ ਵਿਦਿਆਰਥੀਆਂ ਦੀ ਸਹੂਲਤ ਲਈ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਸੱਤ ਦਾਖਲਾ ਕੇਂਦਰ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਯੋਗ ਐਸ.ਸੀ, ਐਸ.ਟੀ ਵਿਦਿਆਰਥੀਆਂ ਤੋਂ ਸਿਰਫ਼ ਯੂਨੀਵਰਸਿਟੀ ਫ਼ੀਸ ਹੀ ਲਈ ਜਾ ਰਹੀ ਹੈ ਅਤੇ ਸੰਸਥਾ ਵਿਚ ਹੋਰ ਵੱਖ ਵੱਖ ਵਜ਼ੀਫ਼ਾ ਰਾਸ਼ੀ ਸਕੀਮਾਂ ਵੀ ਸਫਲਤਾ ਸਹਿਤ ਚੱਲ ਰਹੀਆਂ ਹਨ ਜਿਨ੍ਹਾਂ ਨਾਲ ਇਲਾਕੇ ਦੇ ਹੋਣਹਾਰ ਅਤੇ ਵੱਖ-ਵੱਖ ਵਰਗਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਵੀ ਵੱਡਾ ਲਾਭ ਮਿਲਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਾਲਜ ‘ਚ ਪੁੱਜ ਕੇ ਮਾਹਿਰ ਅਧਿਆਪਕ ਸਾਹਿਬਾਨ ਤੋਂ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਹਾਸਲ ਕਰਕੇ ਇਹਨਾਂ ਕੋਰਸਾਂ ‘ਚ ਆਪਣੀ ਸੀਟ ਯਕੀਨੀ ਬਣਾ ਲੈਣ ਦੀ ਅਪੀਲ ਕੀਤੀ।
ਖ਼ਾਲਸਾ ਕਾਲਜ ’ਚ ਦਾਖ਼ਲੇ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ
ਅਜੀਤ ਡੈਸਕ
25-06-2026