ਮੁਕੇਰੀਆਂ, 24 ਜੂਨ (ਰਾਮਗੜ੍ਹੀਆ)- ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਸੱਦੇ ਉੱਤੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਮੁੱਖ ਸਲਾਹਕਾਰ ਸੂਬਾ ਆਗੂ ਜਥੇਦਾਰ ਬਾਬਾ ਗੁਰਦੇਵ ਸਿੰਘ, ਜ਼ੋਨ ਪ੍ਰਧਾਨ ਕੁਲਵਿੰਦਰ ਸਿੰਘ ਮੰਜਪੁਰ, ਸੂਬਾ ਆਗੂ ਰਾਜਿੰਦਰ ਸਿੰਘ ਕੁੱਲੀਆਂ, ਪ੍ਰਧਾਨ ਭੈਣ ਬਲਵਿੰਦਰ ਕੌਰ ਮੁਕੇਰੀਆਂ, ਜਥੇਦਾਰ ਰਣਦੀਪ ਸਿੰਘ ਧਨੋਆ, ਜ਼ੋਨ ਪ੍ਰਧਾਨ ਨਿਰਮਲ ਸਿੰਘ ਬਰਨਾਲਾ ਦੀ ਅਗਵਾਈ ਵਿਚ ਮੋਦੀ ਵਲੋਂ ਡੋਨਾਲਡ ਟਰੰਪ ਅਮਰੀਕਾ ਨਾਲ ਕੀਤੇ ਵਪਾਰਕ ਸਮਝੌਤੇ ਦੇ ਵਿਰੋਧ ਵਿਚ ਮੁਕੇਰੀਆਂ ਵਿਖੇ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਦੇ ਦਫ਼ਤਰ ਸਾਹਮਣੇ ਟਰੰਪ ਅਤੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਵਪਾਰਕ ਸਮਝੌਤੇ ਮੁਤਾਬਿਕ, ਅਮਰੀਕਾ ਆਪਣਾ, ਮੱਕਾ ਕਪਾਹ, ਸੋਇਆਬੀਨ, ਡੇਅਰੀ ਨਾਲ ਸਬੰਧਿਤ ਵਸਤੂਆਂ, ਬਿਨਾ ਟੈਕਸ ਤੋਂ ਭਾਰਤੀ ਬਾਜ਼ਾਰ ਵਿਚ ਵੇਚੇਗਾ ਅਤੇ ਭਾਰਤ ਤੋਂ ਅਮਰੀਕਾ ਜਾਣ ਵਾਲੀਆਂ ਵਸਤੂਆਂ ਉੱਤੇ ਅਮਰੀਕਾ 18 ਪਰਸੈਟ ਟੈਕਸ ਭਾਰਤ ਕੋਲੋਂ ਲਵੇਗਾ, ਮੋਦੀ ਵਲੋਂ ਅਮਰੀਕਾ ਸਾਹਮਣੇ ਗੋਟੇ ਟੇਕ ਕੇ ਕੀਤੇ। ਇਸ ਸਮਝੌਤੇ ਨਾਲ ਜਿੱਥੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ ਭਾਰਤ ਦੇ ਕਿਸਾਨਾਂ ਦੀਆ ਫ਼ਸਲਾਂ ਮੰਡੀਆਂ ਵਿਚ ਰੁਲਨਗੀਆਂ, ਉੱਥੇ ਆੜ੍ਹਤੀ ਮੁਨੀਮ, ਮਜ਼ਦੂਰ ਅਤੇ ਦੁਕਾਨਦਾਰ ਭਾਈਚਾਰੇ ਦੇ ਰੁਜ਼ਗਾਰ ਨੂੰ ਭਾਰੀ ਸੱਟ ਵੱਜੇਗੀ। ਵੱਡੇ ਮੌਲ ਖੁੱਲਣ ਅਤੇ ਆਨਲਾਈਨ ਵਪਾਰ ਕਾਰਨ, ਇਸ ਕਰਕੇ ਨਰਿੰਦਰ ਮੋਦੀ ਨੂੰ ਅਮਰੀਕਾ ਨਾਲ ਕੀਤਾ ਵਪਾਰਕ ਸਮਝੌਤਾ ਤੁਰੰਤ ਵਾਪਸ ਲੈਣਾ ਪਵੇਗਾ ਜੇਕਰ ਕੇਂਦਰ ਸਰਕਾਰ ਅਤੇ ਮੋਦੀ ਨੇ ਭਾਰਤ ਦੇ ਮਿਹਨਤੀ ਲੋਕਾਂ ਨੂੰ ਲੁੱਟਣ ਵਾਲਾ ਸਮਝੌਤਾ ਜਲਦੀ ਤੋਂ ਜਲਦੀ ਰੱਦ ਨਾ ਕੀਤਾ ਤਾਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਸਹਿਯੋਗੀ ਮੋਰਚਿਆਂ ਅਤੇ ਸਾਰੇ ਭਾਰਤ ਦੇ ਲੋਕਾਂ ਦੀ ਅਗਵਾਈ ਵਿਚ ਬਹੁਤ ਜਲਦੀ ਤੋ ਜਲਦੀ ਤੀਜਾ ਅੰਦੋਲਨ ਸ਼ੁਰੂ ਕਰੇਗਾ। ਦਿੱਲੀ ਵੱਲ ਵਹੀਰਾਂ ਘੱਤਕੇ ਜਿਸ ਲਈ ਜ਼ਿੰਮੇਵਾਰ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸਰਕਾਰ ਹੋਵੇਗੀ। ਇਸ ਸਮੇਂ ਹਾਜ਼ਰ ਕਿਸਾਨ ਆਗੂ ਕਰਨੈਲ ਸਿੰਘ ਬਹਿਬੋਵਾਲ ਛੰਨੀਆ, ਪ੍ਰਧਾਨ ਹਰਜੀਤ ਸਿੰਘ ਹਿਯਾਤਪੁਰ, ਭਜਨ ਸਿੰਘ, ਜਥੇਦਾਰ ਭਗਵਾਨ ਸਿੰਘ ਪਾਹੜਾ ਰਾਮਗੜ੍ਹ ਕੁੱਲੀਆਂ, ਪ੍ਰੀਤਮਾ ਰਾਏ ਮੁਕੇਰੀਆਂ, ਮਾਸਟਰ ਰਵਿੰਦਰ ਸਿੰਘ ਕੁੱਲੀਆਂ, ਸਰਵਣ ਸਿੰਘ ਕੋਟਲੀ ਖਾਸ, ਪ੍ਰਧਾਨ ਰਮੇਸ਼ ਲਾਲ ਭੰਗਾਲਾ, ਪ੍ਰਧਾਨ ਟਰੱਕ ਯੂਨੀਅਨ ਜਨਕ ਰਾਜ, ਸੁੱਚਾ ਸਿੰਘ ਮੰਜਪੁਰ, ਸਰਦਾਰਾ ਸਿੰਘ, ਮੁਖ਼ਤਿਆਰ ਮਸੀਹ ਨਾਹਰਪੁਰ, ਲਖਵਿੰਦਰ ਸਿੰਘ ਬੱਬੂ ਪੁਰਾਣਾ ਭੰਗਾਲਾ, ਸੁਰਿੰਦਰ ਭਗਤ, ਹਰਿਕ੍ਰਿਸ਼ਨ, ਰਤਨ ਚੰਦ ਰੱਤੋ, ਪ੍ਰਧਾਨ ਬਲਵੰਤ ਰਾਜ ਪੁਰਾਣਾ ਭੰਗਾਲਾ, ਰਵੀ ਸਿੰਘ ਮੁਕੇਰੀਆਂ, ਕ੍ਰਿਸ਼ਨਾ ਮੁਕੇਰੀਆਂ, ਅਸ਼ਵਨੀ ਕੁਮਾਰ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ।
ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦਾ ਫੂਕਿਆ ਪੁਤਲਾ
ਅਜੀਤ ਡੈਸਕ
25-06-2026