ਭੁਲੱਥ, 24 ਜੂਨ (ਮੇਹਰ ਚੰਦ ਸਿੱਧੂ)-ਭੁਲੱਥ ਪੁਲਿਸ ਵੱਲੋਂ ਚੋਰੀਸ਼ੁਦਾ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਸਮੇਤ ਇੱਕ ਨੌਜਵਾਨ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ | ਥਾਣਾ ਮੁਖੀ ਭੁਲੱਥ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਪਾਰਟੀ ਗਸ਼ਤ ਦੌਰਾਨ ਕਚਹਿਰੀ ਚੌਂਕ ਭੁਲੱਥ ਵਿਖੇ ਮੌਜੂਦ ਸੀ ਤਾਂ ਖ਼ਾਸ ਮੁਖ਼ਬਰ ਵੱਲੋਂ ਹੈੱਡ ਕਾਂਸਟੇਬਲ ਪਿ੍ੰਸ ਕੁਮਾਰ ਪਾਸ ਆ ਕੇ ਇਤਲਾਹ ਦਿੱਤੀ ਕਿ ਗੁਰਵਿੰਦਰ ਸਿੰਘ ਉਰਫ਼ ਗੋਰਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਮੀਦੀ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਆਦੀ ਹੈ ਤੇ ਅੱਜ ਵੀ ਚੋਰੀਸ਼ੁਦਾ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਬਿਨਾਂ ਨੰਬਰੀ ਪਲੇਟ ‘ਤੇ ਸਵਾਰ ਹੋ ਕੇ ਭੁਲੱਥ ਵਾਲੀ ਸਾਈਡ ਨੂੰ ਆ ਰਿਹਾ ਹੈ, ਜੇਕਰ ਖੱਸਣ ਰੋਡ ‘ਤੇ ਨਾਕਾਬੰਦੀ ਕੀਤੀ ਜਾਵੇ ਤੇ ਕਾਬੂ ਆ ਸਕਦਾ ਹੈ, ਜਿਸ ਤੇ ਹੈੱਡ ਕਾਂਸਟੇਬਲ ਪਿ੍ੰਸ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਸ਼ਮਸ਼ਾਨ ਘਾਟ ਖੱਸਣ ਰੋਡ ਭੁਲੱਥ ਨਜ਼ਦੀਕ ਨਾਕਾਬੰਦੀ ਕਰਕੇ ਪਿੰਡ ਖੱਸਣ ਵਾਲੀ ਸਾਈਡ ਤੋਂ ਮੋਟਰਸਾਈਕਲ ‘ਤੇ ਆਉਂਦੇ ਇਕ ਨੌਜਵਾਨ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸਨੇ ਆਪਣੀ ਪਹਿਚਾਣ ਗੁਰਵਿੰਦਰ ਸਿੰਘ ਉਰਫ਼ ਗੋਰਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਮੀਦੀ ਦੱਸੀ ਜਿਸਨੂੰ ਮੋਟਰਸਾਈਕਲ ਦੇ ਅੱਗੇ ਪਿੱਛੇ ਕੋਈ ਵੀ ਨੰਬਰੀ ਪਲੇਟ ਨਾ ਹੋਣ ਬਾਰੇ ਪੁੱਛਿਆ, ਜੋ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕਿਆ, ਜਿਸ ‘ਤੇ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਕਾਬੂ ਕਰਕੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
ਚੋਰੀਸ਼ੁਦਾ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਇੱਕ ਨੌਜਵਾਨ ਗਿ੍ਫ਼ਤਾਰ
ਅਜੀਤ ਡੈਸਕ
25-06-2026