13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸਰਹਾਲਾ ਵਿਖੇ ਨਸ਼ਾ ਤਸਕਰਾਂ ਵਲੋਂ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਕੀਤੀਆਂ ਉਸਾਰੀਆਂ ’ਤੇ ਚੱਲਿਆ ਪੀਲਾ ਪੰਜਾ

Ad Position 21
No active advertisement
ਅਜੀਤ ਡੈਸਕ 26-06-2026

ਮਾਹਿਲਪੁਰ, 25 ਜੂਨ (ਰਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੀ ਦੂਜੀ ਲੜੀ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਚੱਬੇਵਾਲ ‘ਚ ਪੈਂਦੇ ਪਿੰਡ ਸਰਹਾਲਾ ਕਲਾਂ ਵਿਖੇ ਪੰਚਾਇਤੀ ਜ਼ਮੀਨ ‘ਤੇ ਨਾਜਾਇਜ਼ ਤੌਰ ‘ਤੇ ਉਸਾਰੇ ਮਕਾਨ ‘ਤੇ ਪੀਲਾ ਪੰਜਾ ਚਲਾ ਮਕਾਨ ਨੂੰ ਢਹਿ ਢੇਰੀ ਕੀਤਾ। ਇਸ ਕਾਰਵਾਈ ਦੀ ਅਗਵਾਈ ਕਰ ਰਹੇ ਐਸ. ਪੀ. ਮੇਜਰ ਸਿੰਘ ਪੀ. ਬੀ. ਆਈ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਲੋਂ ਨਸ਼ਾ ਤਸਕਰਾਂ ‘ਤੇ ਨੱਥ ਪਾਉਣ ਲਈ ਉਨ੍ਹਾਂ ਵਲੋਂ ਕੀਤੀਆ ਨਾਜਾਇਜ਼ ਤੌਰ ‘ਤੇ ਉਸਾਰੀਆਂ ਨੂੰ ਢਾਉਣ ਪ੍ਰਕਿਰਿਆ ਤਹਿਤ ਸਰਹਾਲਾ ਕਲਾਂ ਦੇ ਵਸਨੀਕ ਸੰਦੀਪ ਕੌਰ ਤੇ ਉਸ ਦੇ ਪਤੀ ਬੁੱਧ ਰਾਮ ਵਲੋਂ ਵੱਡੇ ਪੱਧਰ ‘ਤੇ ਨਸ਼ਾ ਵੇਚ ਕੇ ਪੰਚਾਇਤੀ ਜ਼ਮੀਨ ‘ਤੇ ਮਕਾਨ ਉਸਾਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਨਸ਼ਾ ਵੇਚ ਕੇ ਹੋਰ ਜ਼ਮੀਨਾਂ ਬਣਾਈਆਂ ਹਨ। ਉਸ ਨੇ ਦੱਸਿਆਂ ਦੇ ਇਨ੍ਹਾਂ ‘ਤੇ ਐਨ.ਡੀ.ਪੀ.ਐਸ ਐਕਟ ਤਹਿਤ 14 ਮਾਮਲੇ ਦਰਜ ਸਨ, ਜਿਨ੍ਹਾਂ ‘ਚ 3-4 ਮਾਮਲਿਆਂ ‘ਚ ਉਨ੍ਹਾਂ ਨੂੰ ਸਜ਼ਾ ਵੀ ਚੁੱਕੀ ਹੈ ਤੇ ਉਸ ਇਸ ਸਮੇਂ ਸਜ਼ਾ ਕੱਟ ਰਹੇ ਹਨ ਤੇ ਬਾਕੀ ਦੀ ਸੁਣਵਾਈ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੰਚਾਇਤੀ ਜ਼ਮੀਨ ‘ਤੇ ਨਾਜਾਇਜ਼ ਤੌਰ ‘ਤੇ ਉਸਾਰੀ ਕੀਤੀ ਹੋਈ ਸੀ ਜਿਸ ਪੰਚਾਇਤ ਨਾਲ ਕੇਸ ਚਲਦਾ ਸੀ ਇਹ ਕੇਸ ਪੰਚਾਇਤ ਦੇ ਹੱਕ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਾਰੀ ਕਾਨੂੰਨੀ ਕਰਵਾਈ ਪੂਰੀ ਹੋਣ ਉਪਰੰਤ ਉਨ੍ਹਾਂ ਦੇ ਇਸ ਨਾਜਾਇਜ਼ ਉਸਾਰੇ ਮਕਾਨ ਢਾਇਆ ਗਿਆ। ਇਸ ਮੌਕੇ ਡੀ. ਐਸ. ਪੀ. ਭਾਰਤ ਭੂਸ਼ਣ, ਡੀ. ਐਸ. ਪੀ. ਸ਼ਾਮ ਸੁੰਦਰ, ਹਰਜੀਤ ਸਿੰਘ ਐਸ. ਐੱਚ. ਓ. ਥਾਣਾ ਚੱਬੇਵਾਲ, ਐਸ. ਐਚ. ਓ. ਰਮਨਦੀਪ ਕੌਰ ਮਾਹਿਲਪੁਰ, ਸੈਕਟਰੀ ਪ੍ਰਵੀਨ ਸੋਨੀ, ਪਿੰਡ ਦਾ ਸਰਪੰਚ ਮੋਹਣ ਸਿੰਘ ਸਮੇਤ ਵੱਡੀ ਤਾਦਾਦ ‘ਚ ਪੁਲਿਸ ਕਰਮਚਾਰੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਏ. ਟੀ. ਐਮ. ਕਾਰਡ ਬਦਲ ਕੇ ਤਿੰਨ ਨੌਜਵਾਨਾਂ ਨੇ ਮਾਰੀ 20 ਹਜ਼ਾਰ ਦੀ ਠੱਗੀ, ਕੈਮਰੇ ਵਿਚ ਕੈਦ ਹੋਏ ਠੱਗ ਅਗਲੀ ਖ਼ਬਰ ਚੜ੍ਹਦੀ ਕਲਾ ਗਤਕਾ ਅਖਾੜਾ ਬੈਂਚਾਂ (ਦੇਹਰੀਵਾਲ) ਦੀ ਸਥਾਪਨਾ
Ad Position 24