ਸੈਲਾ ਖ਼ੁਰਦ, 25 ਜੂਨ (ਹਰਵਿੰਦਰ ਸਿੰਘ ਬੰਗਾ)-ਪਿੰਡ ਮਜਾਰਾ ਡੀਂਗਰੀਆਂ ਵਿਖੇ ਕਰਵਾਇਆ 7-ਸਾਈਡ ਨਾਈਟ ਫੁੱਟਬਾਲ ਟੂਰਨਾਮੈਂਟ ਸਮਾਪਤ ਹੋਇਆ। ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਨ। ਇਸ ਮੌਕੇ ਹਰਜੀਤ ਸਿੰਘ ਭਾਂਤਪੁਰੀ, ਨਵੀ ਸੈਲਾ ਕਲਾਂ, ਬਹਾਦਰ ਸਿੰਘ ਖ਼ੁਸ਼ੀ ਪੱਦੀ, ਜਗਜੀਤ ਸਿੰਘ ਜੱਸੋਵਾਲ ਵੀ ਸਨ। ਇਸ ਮੌਕੇ ਜੇਤੂ ਟੀਮ ਜੀਵਨਪੁਰ ਜੱਟਾਂ ਨੂੰ 31000 ਹਜ਼ਾਰ ਤੇ ਕੱਪ ਅਤੇ ਉਪ ਜੇਤੂ ਮਜ਼ਾਰਾ ਡੀਂਗਰੀਆਂ ਟੀਮਾਂ ਨੂੰ 27000 ਤੇ ਕੱਪ ਦੇ ਇਨਾਮ ਵੰਡੇ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ। ਟੂਰਨਾਮੈਂਟ ਦੇ ਪ੍ਰਬੰਧਕ ਐਡਵੋਕੇਟ ਮਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ (ਬੀ. ਸੀ. ਵਿੰਗ ਪ੍ਰਧਾਨ ਹਲਕਾ ਗੜ੍ਹਸ਼ੰਕਰ) ਤੇ ਉਨ੍ਹਾਂ ਨਾਲ ਗੁਰਵਿੰਦਰ ਸਿੰਘ ਢਿੱਲੋਂ, ਦਰਸ਼ਨ ਸਿੰਘ ਢਿੱਲੋਂ ਰਿਟਾਇਰਡ ਫੁੱਟਬਾਲ ਖਿਡਾਰੀ ਪੰਜਾਬ ਰਾਜ ਬਿਜਲੀ ਬੋਰਡ, ਜਸ਼ਨ ਢਿੱਲੋਂ, ਜਸਕਰਨ ਸਿੰਘ ਫੁੱਟਬਾਲ ਪਲੇਅਰ ਪੰਜਾਬ ਪੁਲਿਸ, ਜੋਗਿੰਦਰ ਸਿੰਘ ਸਾਬਕਾ ਪੰਚ, ਸਰਪੰਚ ਮਜਾਰਾ ਡੀਂਗਰੀਆਂ, ਬਲਾਕ ਸੰਮਤੀ ਮੈਂਬਰ ਗੁਲਸ਼ਨ ਦੇਵੀ, ਜਸਵੀਰ ਸਿੰਘ ਸ਼ੀਰਾ, ਜਰਨੈਲ ਸਿੰਘ ਜੈਲਾ, ਪਰਮਿੰਦਰ ਸਿੰਘ ਪੂਨੀਆਂ, ਅਤੁਲ ਗੋਲਡੀ, ਸੁੱਖਾ ਨੇ ਆਏ ਹੋਏ ਮੁੱਖ ਮਹਿਮਾਨ, ਪਤਵੰਤੇ ਸੱਜਣਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਜੇਤੂ ਟੀਮਾਂ ਨੂੰ ਟਰਾਫੀਆਂ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਦੇ ਨਾਲ ਮੁੱਖ ਮਹਿਮਾਨ ਨੇ ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਨੂੰ 31000 ਹਜ਼ਾਰ ਰੁਪਏ ਦੀ ਨਕਦੀ ਦਿੱਤੀ।
ਪਿੰਡ ਮਜ਼ਾਰਾ ਡੀਂਗਰੀਆਂ ਵਿਖੇ 7-ਸਾਈਡ ਨਾਈਟ ਫੁੱਟਬਾਲ ਟੂਰਨਾਮੈਂਟ ਸਮਾਪਤ
ਅਜੀਤ ਡੈਸਕ
26-06-2026