ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਦੁਆਬਾ ਕਿਸਾਨ ਕਮੇਟੀ ਤੇ ਸਰਕਾਰ ਵਿਚਾਲੇ ਬਣੀ ਸਹਿਮਤੀ ਮਗਰੋਂ ਕੌਮੀ ਸ਼ਾਹਮਾਰਗ ਤੋਂ ਧਰਨਾ ਸਮਾਪਤ

Ad Position 21
No active advertisement
ਅਜੀਤ ਡੈਸਕ 03-07-2026
ਟਾਂਡਾ ਉੜਮੁੜ, 2 ਜੁਲਾਈ (ਦੀਪਕ ਬਹਿਲ)- ਦੁਆਬਾ ਕਿਸਾਨ ਕਮੇਟੀ ਤੇ ਸਰਕਾਰ ਵਿਚਾਲੇ ਗੰਨੇ ਦੀ ਬਕਾਇਆ ਰਾਸ਼ੀ ਚੋਂ ਤੁਰੰਤ 40 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ’ਚ ਪਾਣ ਮਗਰੋ ਅੱਜ ਰਾਸ਼ਟਰੀ ਰਾਜ ਮਾਰਗ ਤੋਂ ਧਰਨਾ ਚੁੱਕ ਲਿਆ ਗਿਆ ਜਿਸ ਮਗਰੋਂ ਅੱਜ ਦੇਰ ਸ਼ਾਮ ਆਵਾਜਾਈ ਦੋ ਦਿਨ ਮਗਰੋਂ ਬਹਾਲ ਹੋਈ। ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਸ. ਜੰਗਵੀਰ ਸਿੰਘ ਚੌਹਾਨ ਤੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਟਾਂਡਾ ਨੈਸ਼ਨਲ ਹਾਈਵੇ ਬੰਦ ਕਰ ਲਗਾਏ ਗਏ ਧਰਨੇ ਦੇ ਦੂਜੇ ਦਿਨ ਸਰਕਾਰ ਤੇ ਕਿਸਾਨਾਂ ਵਿਚਾਲੇ ਅੱਜ ਸਹਿਮਤੀ ਬਣੀ। ਕੇਨ ਕਮਿਸ਼ਨਰ ਪੰਜਾਬ ਸ. ਅਮਰੀਕ ਸਿੰਘ ਐਸ. ਡੀ. ਐਮ. ਲਵਪ੍ਰੀਤ ਸਿੰਘ ਔਲਖ, ਡੀ. ਐਸ. ਪੀ. ਦਵਿੰਦਰ ਸਿੰਘ ਬਾਜਵਾ ਤੇ ਹੋਰ ਕਈ ਅਧਿਕਾਰੀ ਧਰਨੇ ਵਾਲੀ ਥਾਂ ’ਤੇ ਪੁੱਜੇ ਤੇ ਲੰਬੀ ਕਸ਼ਮਕਸ਼ ਤੇ ਕਿਸਾਨਾਂ ਦੇ ਰੋਹ ਮਗਰੋਂ ਦੋਹਾਂ ਧਿਰਾਂ ਵਿਚਾਲੇ ਆਪਸੀ ਸਹਿਮਤੀ ਬਣੀ। ਸਹਿਮਤੀ ਦਾ ਐਲਾਨ ਕੇਨ ਕਮਿਸ਼ਨਰ ਨੇ ਕਰਦਿਆਂ ਕੀਤਾ ਕਿ 40 ਕਰੋੜ ਰੁਪਏ ਦੀ ਰਾਸੀ ਸਬੰਧਿਤ ਕਿਸਾਨਾਂ ਦੇ ਖਾਤਿਆਂ ’ਚ ਤੁਰੰਤ ਪਾ ਦਿੱਤੀ ਗਈ ਤੇ 142 ਕਰੋੜ ’ਚੋਂ ਰਹਿੰਦੀ ਬਕਾਇਆ ਰਾਸ਼ੀ ਵਿਚੋਂ ਹਰ ਰੋਜ਼ 5 ਕਰੋੜ ਰੁਪਏ ਸਰਕਾਰ ਸਬੰਧਿਤ ਕਿਸਾਨਾਂ ਦੇ ਖਾਤਿਆਂ ’ਚ ਪਾਏਗੀ ਤਾਂ ਜੋ ਜਲਦ ਤੋਂ ਜਲਦ ਇਹ ਰਾਸ਼ੀ ਕਿਸਾਨਾਂ ਤੱਕ ਪੁੱਜੇ। ਇਸ ਐਲਾਨ ਦੌਰਾਨ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਸਰਕਾਰ ਜੇਕਰ ਆਪਣੇ ਵਾਅਦੇ ਤੋਂ ਮੁਕਰੀ ਤਾਂ ਫਿਰ ਪੂਰੇ ਪੰਜਾਬ ’ਚ ਧਰਨੇ ਪ੍ਰਦਰਸ਼ਨ ਹੋਣਗੇ। ਇਸ ਸਹਿਮਤੀ ਦੇ ਸਾਂਝੇ ਐਲਾਨਨਾਮੇ ਸਮੇਂ ਕਿਸਾਨਾਂ ਨੇ ਇਹ ਧਰਨਾ ਅੱਜ ਖਤਮ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸ. ਚੌਹਾਨ ਤੋਂ ਇਲਾਵਾ ਪ੍ਰਿਤਪਾਲ ਸਿੰਘ ਜਨਰਲ ਸਕੱਤਰ ਤੋਂ ਇਲਾਵਾ ਇਸ ਧਰਨੇ ਨੂੰ ਸਹਿਜੋਗ ਦੇਣ ਵਾਲੀਆ ਜਥੇਬੰਦੀਆਂ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀਨੰਗਲ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਚੱਢਾ, ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਨੀਟਾ ਕਾਲਕਟ, ਰਣਜੀਤ ਸਿੰਘ ਬਾਜਵਾ, ਸਤਪਾਲ ਸਿੰਘ ਮਿਰਜ਼ਾਪੁਰ, ਅਮਰਜੀਤ ਸਿੰਘ ਕੁਰਾਲਾ, ਮਹਿਤਾਬ ਸਿੰਘ ਹੁੰਦਲ, ਬਲਬੀਰ ਸਿੰਘ ਸੋਹੀਆਂ, ਗੁਰਪ੍ਰੀਤ ਸਿੰਘ ਸੰਧੂ, ਬਲਵਿੰਦਰ ਸਿੰਘ ਬੈਂਸ, ਪਰਮਿੰਦਰ ਸਿੰਘ ਸਮਰਾ, ਅਵਤਾਰ ਸਿੰਘ ਪਲਾਕੀ, ਮੇਹਰ ਸਿੰਘ ਪਠਾਨਕੋਟ, ਲੋਕ ਇਨਕਲਾਬ ਮੰਚ ਟਾਂਡਾ, ਹਰਦੀਪ ਸਿੰਘ ਖੁੱਡਾ, ਭੁਪਿੰਦਰ ਸਿੰਘ ਘੋਗਰਾ, ਗੁਰਦਿਆਲ ਸਿੰਘ ਖੱਖ, ਮਨਪ੍ਰੀਤ ਸਿੰਘ ਲਾਡਾ ਟੇਰਕਿਆਣਾ, ਰਤਨ ਸਿੰਘ, ਅਮਰੀਕ ਸਿੰਘ ਤੱਲਾ, ਉਂਕਾਰ ਸਿੰਘ ਦੇਵੀਦਾਸ, ਮਨਜੀਤ ਸਿੰਘ, ਜਗਮੋਹਨ ਸਿੰਘ ਮੀਰਪੁਰ, ਬਾਬਾ ਬਲਵਿੰਦਰ ਸਿੰਘ, ਪਰਗਣ ਸਿੰਘ ਮੂਨਕ, ਕਸ਼ਮੀਰ ਸਿੰਘ ਝਿੰਗੜ, ਬੰਨਟੀ ਬਾਗਾਂ, ਹਰਕਮਲ ਬਾਗਾਂ, ਗੁਰਦੀਪ ਸਿੰਘ ਨੰਗਲ, ਮਹਿੰਗਾ ਸਿੰਘ ਢੱਟਾ, ਕੁਲਵੀਰ ਸਿੰਘ ਜੌੜਾ, ਸਰਬਜੀਤ ਸਿੰਘ ਗੋਲਡੀ, ਆਸਾ ਸਿੰਘ ਭੰਗਾਲਾ, ਉਂਕਾਰ ਸਿੰਘ ਕਾਠਗੜ੍ਹ, ਨਿਰੰਕਾਰ ਸਿੰਘ, ਬਲਦੀਪ ਸਿੰਘ ਧੁੱਗਾ, ਸੁਖਜਿੰਦਰ ਸਿੰਘ ਖੱਖ, ਬੌਬੀ ਦਸਮੇਸ਼ ਨਗਰ, ਹਰਵਿੰਦਰ ਸਮਰਾ, ਨਵਦੀਪ ਸਿੰਘ ਉਸਮਾਨ ਸ਼ਹੀਦ, ਸਾਬਾ ਢਡਿਆਲਾ, ਅਮ੍ਰਿਤਪਾਲ ਸਿੰਘ, ਜੱਜ ਗਾਲੋਵਾਲ ਸਾਬੀ ਸੋਹੀਆਂ, ਸੁਖਪਾਲ ਸਿੰਘ, ਮਲਕੀਤ ਹੁੰਦਲ, ਬਲਵੀਰ ਸਿੰਘ ਬਾਜਵਾ, ਸਿਮਰਨਜੀਤ ਸਿੰਘ ਦੇਵੀਦਾਸ, ਭਾਗੂ ਕੰਧਾਲੀ, ਹਰਭਜਨ ਸਿੰਘ ਰਾਪੁਰ, ਬਿਕਰਮ ਸ਼ਾਹਪੁਰ, ਸੁਖਦੇਵ ਚਨੋਤਾ, ਮੋਨੂ ਨਰਿਆਲਾ, ਪੰਮਾ ਬੁੱਢੀ ਪਿੰਡ, ਸੁਰਿੰਦਰ ਸਿੰਘ ਬੱਸੀ ਜਲਾਲ, ਚਰਨਜੀਤ ਸਿੰਘ ਸੰਧੂ, ਸੁਖਦੇਵ ਸਿੰਘ ਚਨੌਤਾ, ਕੁਲਵਿੰਦਰ ਸਿੰਘ ਗਿੱਦੜ ਪਿੰਡੀ, ਗੁਰਪੀਤ ਸਿੰਘ ਅਠਵਾਲ ਭੋਗਪਰ, ਅਮਰਜੀਤ ਸਿੰਘ ਝੱਜੀ ਪਿੰਡ, ਹਰਭਜਨ ਸਿੰਘ ਰਾਪੁਰ, ਜਿੰਦੂ ਬੁੱਢੀਪਿੰਡ, ਮਿੰਟਾ ਮੂਣਕ, ਦਲਜੀਤ ਸਿੰਘ ਬਾਠ ਗੜ੍ਹੀਵਾਲਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਥਕ ਤਾਲਮੇਲ ਕਮੇਟੀ ਦੇ ਮੈਂਬਰ ਗੁਰਦੁਆਰਾ ਸਾਹਿਬ ਸੰਤਗੜ੍ਹ ਹਰਖੋਵਾਲ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਪੀ.ਓ. ਸਟਾਫ਼ ਵਲੋਂ ਭਗੌੜਾ ਵਿਅਕਤੀ ਗ੍ਰਿਫ਼ਤਾਰ
Ad Position 24
No active advertisement