ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਐੱਸ.ਆਈ.ਆਰ. ਤਹਿਤ ਬੀ.ਐੱਲ.ਓਜ਼. ਤੋਂ ਦਬਾਅ ਰਹਿਤ ਕੰਮ ਕਰਵਾਇਆ ਜਾਵੇ- ਜੀ.ਟੀ.ਯੂ.

Ad Position 21
No active advertisement
ਅਜੀਤ ਡੈਸਕ 03-07-2026
ਹੁਸ਼ਿਆਰਪੁਰ, 2 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਪੰਜਾਬ ਚੋਣ ਕਮਿਸ਼ਨ ਨੂੰ ਐਸ.ਆਈ.ਆਰ. ਤਹਿਤ ਚੱਲ ਰਹੇ ਕੰਮ ਵਿਚ ਜਲਦਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਆਪਣੀ ਅਫ਼ਸਰਸ਼ਾਹੀ ਨੂੰ ਦਬਾਅ ਵਿਚ ਜਲਦ ਕੰਮ ਕਰਵਾਉਣ ਅਤੇ ਨਾਮਣਾ ਖੱਟਣ ਦੇ ਤਰੀਕੇ ਤੋਂ ਪਰਹੇਜ਼ ਕਰਨ ਲਈ ਕਹਿਣਾ ਚਾਹੀਦਾ ਹੈ ਕਿਉਂਕਿ ਐਸ.ਆਈ.ਆਰ. ‘ਚ ਲੱਗਿਆ ਅਮਲਾ ਜਿਸ ‘ਚ ਬੀ.ਐਲ.ਓਜ. ਮੁੱਖ ਧੁਰਾ ਹਨ ਅਤੇ ਜੋ ਕਿ ਸਾਲਾਂ ਤੋਂ ਚੋਣ ਪ੍ਰਕਿਰਿਆ ਦਾ ਹਿੱਸਾ ਹਨ ਅਤੇ ਇਸ ਕੰਮ ਵਿਚ ਵਧੀਆ ਤਜਰਬਾ ਰੱਖਦੇ ਹਨ ਨੂੰ ਦਬਾਅ ਰਹਿਤ ਕੰਮ ਕਰਨ ਦੇਣ ਦਾ ਮਾਹੌਲ ਦੇਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਕੁੱਝ ਅਫ਼ਸਰਸ਼ਾਹੀ ਸਮੇਂ ਤੋਂ ਪਹਿਲਾਂ ਕੰਮ ਕਰਵਾ ਕੇ ਨਾਮਣਾ ਖੱਟਣ ਦੇ ਚੱਕਰ ਵਿਚ ਬੀ. ਐੱਲ.ਓਜ. ਤੇ ਦਬਾਅ ਪਾ ਕੇ ਚੋਣ ਕਮਿਸ਼ਨ ਪੰਜਾਬ ਦੀ ਤੈਅ ਸਮੇਂ ਸੀਮਾ ਤੋਂ ਪਹਿਲਾਂ ਕੰਮ ਕਰਵਾਉਣਾ ਚਾਹੁੰਦੀ ਹੈ ਜਦਕਿ ਚੋਣ ਕਮਿਸ਼ਨ ਪੰਜਾਬ ਵੱਲੋਂ ਪ੍ਰੀ-ਡਰਾਫ਼ਟ ਸੂਚੀ ਤਿਆਰ ਕਰਨ ਲਈ ਬੀ. ਐੱਲ. ਓਜ. ਨੂੰ 24 ਜੁਲਾਈ ਤੱਕ ਦਾ ਸਮਾਂ ਦਿੱਤਾ ਪਰ ਕੁੱਝ ਅਫ਼ਸਰਸ਼ਾਹੀ ਚੋਣ ਕਮਿਸ਼ਨ ਪੰਜਾਬ ਦੀ ਤੈਅ ਸੀਮਾ ਨੂੰ ਛਿੱਕੇ ਟੰਗਦੇ ਹੋਏ ਆਪਣੇ ਪੱਧਰ ’ਤੇ ਬੀ. ਐੱਲ. ਓਜ ਨੂੰ ਇਸ ਤੈਅ ਸਮੇਂ ਸੀਮਾ ਤੋਂ 10 ਦਿਨ ਪਹਿਲਾਂ ਹੀ ਕੰਮ ਪੂਰਾ ਕਰਨ ਲਈ ਅਨੈਤਿਕ ਢੰਗ ਨਾਲ਼ ਦਬਾਅ ਬਣਾ ਰਹੀ ਹੈ ਜਿਸ ਦਾ ਗੌਰਮਿੰਟ ਟੀਚਰਜ਼ ਯੂਨੀਅਨ ਤਿੱਖਾ ਵਿਰੋਧ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਨੇ ਐੱਸ.ਆਈ.ਆਰ. ਦੀ ਪ੍ਰਗਤੀ ਦੀ ਕੀਤੀ ਸਮੀਖਿਆ ਅਗਲੀ ਖ਼ਬਰ ਸੰਗਤ ਸਿੰਘ ਗਿਲਜੀਆਂ ਦੇ ਸੂਬਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨਾਲ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ
Ad Position 24
No active advertisement