ਕੋਟਫ਼ਤੂਹੀ, 4 ਜੁਲਾਈ (ਅਵਤਾਰ ਸਿੰਘ ਅਟਵਾਲ)- ਨਜ਼ਦੀਕੀ ਪਿੰਡ ਅਜਨੋਹਾ ਦੇ ਦਰਬਾਰ ਪੀਰ ਬਾਬਾ ਢੇਰੀ ਸ਼ਾਹ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੀਰ ਬਾਬਾ ਢੇਰੀ ਸ਼ਾਹ ਜੀ ਵੈੱਲਫੇਅਰ ਪ੍ਰਬੰਧਕ ਕਮੇਟੀ ਵੱਲੋਂ ਪੀਰ ਬਾਬਾ ਢੇਰੀ ਸ਼ਾਹ ਦੀ ਯਾਦ ’ਚ ਸਾਲਾਨਾ ਜੋੜ ਮੇਲਾ ਸ਼ਰਧਾ ਕਰਵਾਇਆ ਗਿਆ। ਇਸ ਮੌਕੇ ਚਾਦਰ, ਝੰਡੇ ਤੇ ਚਿਰਾਗ਼ਾਂ ਦੀ ਰਸਮ ਸੰਗਤਾਂ ਤੋਂ ਉਪਰੰਤ ਮੰਗੀ ਖ਼ਾਨ, ਨੀਤੂ ਨੂਰਾਂ, ਨੂਰ ਸਾਈਂ ਨੱਕਾਲ ਪਾਰਟੀ ਫਗਵਾੜਾ ਤੇ ਹੋਰ ਕਲਾਕਾਰਾਂ ਨੇ ਪੀਰਾਂ ਦੀ ਮਹਿਫ਼ਲ ਸਜਾਈ। ਇਸ ਮੌਕੇ ਸਟੇਜ ਸੈਕਟਰੀ ਕੁਲਵਿੰਦਰ ਕਿੰਦਾ ਫਗਵਾੜਾ, ਸੋਹਣ ਸਿੰਘ ਰਾਜਾ, ਰਾਜ ਕੁਮਾਰ ਰੱਤੂ, ਪਰਮਜੀਤ ਸਿੰਘ ਪੰਮਾ, ਸ਼ੇਰੂ ਪਰਮਾਰ, ਸੁੱਖਾ ਪਰਮਾਰ, ਸਤਪਾਲ ਸਿੰਘ, ਮਨਦੀਪ ਸਿੰਘ, ਸਰਪੰਚ ਰਾਜਵਿੰਦਰ ਕੌਰ, ਮਨਦੀਪ, ਅਰਸ਼ਦੀਪ ਰਤੂ, ਅੰਕੁਸ਼ ਵਿਰਦੀ, ਇੰਦਰਜੀਤ ਪਰਮਾਰ, ਲਵਪ੍ਰੀਤ ਪਰਮਾਰ, ਤਰਵਿੰਦਰ ਪਰਮਾਰ, ਸੁਖਵਿੰਦਰ ਪਰਮਾਰ, ਝੁਜਾਰ ਪਰਮਾਰ, ਬਿੱਟੂ ਵਿਰਦੀ ਆਦਿ ਹਾਜ਼ਰ ਸਨ।