ਕਟਾਰੀਆਂ, 4 ਜੁਲਾਈ (ਪ੍ਰੇਮੀ ਸੰਧਵਾਂ) - ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਇੰਚਾਰਜ ਜਸਵਿੰਦਰ ਕੌਰ ਜਲੰਧਰ, ਮਾਸਟਰ ਭਗਵਾਨ ਦਾਸ ਜੱਸੋਮਾਜਰਾ ਅਤੇ ਸਕੂਲ ਦੇ ਸਟਾਫ ਨੂੰ ਉੱਘੇ ਸਮਾਜ ਸੇਵਕ ਤੇ ਸਾਬਕਾ ਪੋਸਟ ਮਾਸਟਰ ਰਜਿੰਦਰ ਸਿੰਘ ਨਿੱਝਰ ਅਤੇ ਉਨ੍ਹਾਂ ਦੇ ਸਮੁੱਚੇ ਨਿੱਝਰ ਪਰਿਵਾਰ ਵਲੋਂ ਸੁਰਿੰਦਰ ਕੌਰ ਨਿੱਝਰ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਨ੍ਹਾਂ ਦੀ ਯਾਦ ’ਚ 10,000 ਰੁਪਏ ਬੱਚਿਆਂ ਅਤੇ ਸਕੂਲ ਦੀ ਭਲਾਈ ਵਾਸਤੇ ਦਾਨ ਕੀਤੇ ਗਏ। ਇੰਚਾਰਜ ਜਸਵਿੰਦਰ ਕੌਰ ਜਲੰਧਰ, ਮਾਸਟਰ ਭਗਵਾਨ ਦਾਸ, ਦਲਜੀਤ ਸਿੰਘ ਆਦਿ ਸਟਾਫ ਮੈਂਬਰਾਂ ਵਲੋਂ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੇ ਰਜਿੰਦਰ ਸਿੰਘ ਨਿੱਝਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਹੋਣਹਾਰ ਪੁੱਤਰ ਵੀਰ ਨਿੱਝਰ ਵੀ ਸਕੂਲ ਦੀ ਸਮੇਂ-ਸਮੇਂ ਸਹਾਇਤਾ ਕਰਦੇ ਰਹਿੰਦੇ ਹਨ, ਜੋ ਕਿ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਦਲਜੀਤ ਸਿੰਘ, ਰਣਜੋਧ ਸਿੰਘ, ਭਗਵਾਨ ਦਾਸ, ਜਸਵਿੰਦਰ ਸਿੰਘ, ਰਵੀ ਬਸਰਾ, ਰਜਿੰਦਰ ਕੁਮਾਰ, ਮੈਡਮ ਸੁਰਿੰਦਰ ਕੌਰ, ਹਰਵਿੰਦਰ ਮਾਨ, ਸਰੋਜ ਰਾਣੀ, ਪਰਮਿੰਦਰ ਕੌਰ, ਮਨਪ੍ਰੀਤ ਕੌਰ, ਸੁਮਨਜੀਤ ਕੌਰ, ਬੂਟਾ ਸਿੰਘ, ਹਰਮੇਸ਼ ਲਾਲ, ਟੇਕ ਚੰਦ, ਨੀਲਮ, ਚਰਨਜੀਤ ਆਦਿ ਹਾਜ਼ਰ ਸਨ।