ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸੰਤ ਬਾਬਾ ਰਾਮ ਸਿੰਘ ਦੀ ਬਰਸੀ ਮੌਕੇ ਡੇਰਾ ਬੁੰਗਾ ਸਾਹਿਬ ਤਾਜੇਵਾਲ ’ਚ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 07-07-2026

ਹੁਸ਼ਿਆਰਪੁਰ, 6 ਜੁਲਾਈ (ਨਰਿੰਦਰ ਸਿੰਘ ਬੱਡਲਾ)- ਸੰਤ ਬਾਬਾ ਰਾਮ ਸਿੰਘ ਦੀ 26ਵੀਂ ਬਰਸੀ ਮੌਕੇ ਸਾਲਾਨਾ ਸਮਾਗਮ ਡੇਰਾ ਬੁੰਗਾ ਸਾਹਿਬ ਪਿੰਡ ਤਾਜੇਵਾਲ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਮਹਾਂਵੀਰ ਸਿੰਘ ਤਾਜੇਵਾਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ-ਢਾਡੀ, ਪ੍ਰਚਾਰਕ ਤੇ ਕਥਾਵਾਚਕ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ ਗਿਆ। ਇਸ ਮੌਕੇ ਗਿਆਨੀ ਜੋਗਿੰਦਰ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸੰਤ ਅਮਰਜੀਤ ਸਿੰਘ ਮੁਖੀ ਹਰਖੋਵਾਲ ਸੰਪਰਦਾਇ, ਬਾਬਾ ਸੁਰਜੀਤ ਸਿੰਘ, ਸੰਤ ਹਰਦਿਆਲ ਸਿੰਘ, ਬਾਬਾ ਤਜਿੰਦਰ ਸਿੰਘ ਬੋਹਣ, ਸੰਤ ਬਲਵੀਰ ਸਿੰਘ ਲੰਗੇਰੀ, ਸੰਤ ਕਰਮਜੀਤ ਸਿੰਘ ਤੇ ਸੰਤ ਬਲਵੀਰ ਸਿੰਘ ਟਿੱਬਾ ਸਾਹਿਬ, ਸੰਤ ਗੁਰਿੰਦਰ ਕੌਰ ਬਾਹੋਵਾਲ, ਸੰਤ ਪ੍ਰੀਤਮ ਸਿੰਘ ਡੁਮੇਲੀ, ਸੰਤ ਬਾਬਾ ਭਾਗ ਸਿੰਘ ਬੰਗਿਆਂ ਵਾਲੇ, ਮਹੰਤ ਚਮਕੌਰ ਸਿੰਘ, ਸੰਤ ਤੇਜਾ ਸਿੰਘ ਖੁੱਡੇ ਵਾਲੇ, ਸੰਤ ਰੇਸ਼ਮ ਸਿੰਘ ਨਿਰਮਲ ਪੰਚਾਇਤ ਅਖਾੜਾ ਪਟਿਆਲਾ, ਸੰਤ ਹਾਕਮ ਸਿੰਘ, ਸੰਤ ਸੁਖਜਿੰਦਰ ਸਿੰਘ, ਸੰਤ ਗੁਰਮਿੰਦਰ ਸਿੰਘ ਡੇਰਾ ਸ਼ੇਖਵਾਂ, ਸੰਤ ਸਰਵਣਜੀਤ ਸਿੰਘ, ਭਾਈ ਸੁਰਿੰਦਰ ਸਿੰਘ ਸਤੌਰ, ਬੀਬੀ ਜਸਵੀਰ ਕੌਰ ਬੂੰਗਾ ਸਾਹਿਬ ਮਾਹਿਲਪੁਰ, ਭਾਈ ਸਰਬਜੀਤ ਸਿੰਘ, ਭਾਈ ਸਰੂਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਹਰਭਜਨ ਸਿੰਘ ਗੁਰਦੁਆਰਾ ਬਾਬਾ ਜਵਾਹਰ ਦਾਸ ਸੂਸਾਂ, ਗਿਆਨੀ ਭੁਪਿੰਦਰ ਸਿੰਘ ਅਣਖੀ ਗੁਰਦੁਆਰਾ ਅਗੰਮਗੜ੍ਹ ਫ਼ਤਿਹਪੁਰ ਕੋਠੀ ਆਦਿ ਸੰਤਾਂ-ਮਹਾਂਪੁਰਸ਼ਾਂ, ਪ੍ਰਚਾਰਕਾਂ ਤੇ ਰਾਗੀ-ਢਾਡੀ ਜਥਿਆਂ ਨੇ ਸੰਗਤਾਂ ਨੂੰ ਮਨੋਹਰ ਕਥਾ-ਕੀਰਤਨ, ਗੁਰਮਤਿ ਵਿਚਾਰਾਂ ਤੇ ਗੁਰਇਤਿਹਾਸ ਰਾਹੀਂ ਨਿਹਾਲ ਕੀਤਾ। ਸੰਤ ਅਮਰਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਕਿਹਾ ਕਿ ਅਜਿਹੇ ਪਰਉਪਕਾਰੀ ਸੰਤ-ਮਹਾਂਪੁਰਸ਼ਾਂ ਦੀ ਯਾਦ ‘ਚ ਸਮਾਗਮ ਕਰਵਾਉਣ ਦਾ ਤਾਂ ਹੀ ਕੋਈ ਲਾਭ ਹੈ, ਜੇਕਰ ਸੰਗਤਾਂ ਉਨ੍ਹਾਂ ਵਲੋਂ ਦਰਸਾਏ ਗੁਰਸਿੱਖੀ ਦੇ ਮਾਰਗ ‘ਤੇ ਚੱਲ ਕੇ ਜੀਵਨ ਸਫ਼ਲ ਕਰਨ। ਸਮਾਗਮ ਦੇ ਅੰਤ ‘ਚ ਮੁੱਖ ਸੇਵਾਦਾਰ ਸੰਤ ਮਹਾਂਵੀਰ ਸਿੰਘ ਤਾਜੇਵਾਲ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਖ਼ਾਨਪੁਰ ਸਹੋਤਾ ’ਚ ਕਿਸਾਨ ਦੇ ਖੇਤਾਂ ’ਚੋਂ ਸਫ਼ੈਦੇ ਦੇ ਦਰੱਖ਼ਤ ਚੋਰੀ ਅਗਲੀ ਖ਼ਬਰ ਮੈਲੀ ਪਿੰਡ ਦੇ ਵਿਕਾਸ ਕਾਰਜਾਂ ਲਈ 61 ਲੱਖ ਦੀਆਂ ਗ੍ਰਾਂਟਾਂ ਕੀਤੀਆਂ ਜਾਰੀ - ਡਾ. ਇਸ਼ਾਂਕ ਕੁਮਾਰ
Ad Position 24
No active advertisement