ਹੁਸ਼ਿਆਰਪੁਰ, 7 ਜੁਲਾਈ (ਨਰਿੰਦਰ ਸਿੰਘ ਬੱਡਲਾ)-ਇੰਜ. ੳਮਨਿੰਦਰ ਸਿੰਘ ਨੇ ਬਤੌਰ ਵਧੀਕ ਕਾਰਜਕਾਰੀ ਇੰਜੀਨੀਅਰ ਪਾਵਰਕਾਮ ਸਬ ਸਟੇਸ਼ਨ ਮਰਨਾਈਆਂ ਖ਼ੁਰਦ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਟਾਫ਼ ਦੀ ਕਮੀ ਦੇ ਚੱਲਦਿਆਂ ਪਾਵਰਕਾਮ ਵਲੋਂ ਗਰਮੀ ਦੇ ਸੀਜ਼ਨ ’ਚ ਕਿਸਾਨਾਂ ਅਤੇ ਲੋਕਾਂ ਨੂੰ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਫੀਡਰਾਂ ’ਤੇ ਲੋਡ ਬੇਹੱਦ ਵੱਧ ਹੈ ਉਨ੍ਹਾਂ ਤੋਂ ਅਲੱਗ-ਅਲੱਗ ਫੀਡਰ ਬਣਾ ਕੇ ਅਲੱਗ ਅਲੱਗ ਸਮੇਂ ਟਿਊਬਵੈੱਲਾਂ ਨੂੰ ਬਿਜਲੀ ਦਿੱਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਜੇਕਰ ਕਿਸੇ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਪਾਵਰਕਾਮ ਦੇ ਅਧਿਕਾਰੀਆਂ ਅਤੇ ਸਬ ਸਟੇਸ਼ਨ ਨਾਲ ਰਾਬਤਾ ਕਾਇਮ ਕਰ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਖੇਤਾਂ ਨੂੂੰ ਲੋੜੀਂਦਾ ਪਾਣੀ ਹੀ ਲਗਾਉਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬਿਜਲੀ ਦੀਆਂ ਤਾਰਾਂ ਹੇਠਾਂ ਦਰਖ਼ਤ ਲਗਾਏ ਗਏ ਹਨ ਉਨ੍ਹਾਂ ਨੂੰ ਵੀ ਕਿਸਾਨ ਆਪਣੇ ਤੌਰ ’ਤੇ ਕਟਵਾ ਸਕਦੇ ਹਨ ਤਾਂ ਜੋ ਨਿਰੰਤਰ ਬਿਜਲੀ ਸਪਲਾਈ ਦਿੱਤੀ ਜਾ ਸਕੇ। ਇਸ ਮੌਕੇ ਇੰਜ. ਚਰਨਜੀਤ ਸਿੰਘ, ਜੇ.ਈ. ਪ੍ਰਦੀਪ ਸਿੰਘ, ਜੇ.ਈ. ਰੇਸ਼ਮ ਲਾਲ, ਜਤਿੰਦਰ ਸਿੰਘ, ਹਰਿੰਦਰ ਸਿੰਘ ਐਲ.ਐਮ., ਪ੍ਰੇਮ ਦੀਪ ਸਿੰਘ, ਅਮਨਜੀਤ ਸਿੰਘ, ਗੌਰਵ ਝਮਟ ਆਦਿ ਵੀ ਹਾਜ਼ਰ ਸਨ।
ਇੰਜ. ੳਮਨਿੰਦਰ ਸਿੰਘ ਨੇ ਸਬ ਸਟੇਸ਼ਨ ਮਰਨਾਈਆਂ ’ਚ ਬਤੌਰ ਐੱਸ.ਡੀ.ਓ. ਅਹੁਦਾ ਸੰਭਾਲਿਆ
ਅਜੀਤ ਡੈਸਕ
08-07-2026