ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪੈਟਰੋਲੀਅਮ ਮੰਤਰਾਲਾ ਕਰ ਰਿਹੈ ਪਿੰਡਾਂ ਦੇ ਲੋਕਾਂ ਨਾਲ ਸੰਵਿਧਾਨਕ ਭੇਦਭਾਵ- ਧੀਮਾਨ

Ad Position 21
No active advertisement
ਅਜੀਤ ਡੈਸਕ 09-07-2026
ਹੁਸ਼ਿਆਰਪੁਰ, 8 ਜੁਲਾਈ (ਨਰਿੰਦਰ ਸਿੰਘ ਬੱਡਲਾ)- ਭਾਰਤ ਸਰਕਾਰ ਦਾ ਪੈਟਰੋਲੀਅਮ ਮੰਤਰਾਲਾ ਗੈਸ ਬੁਕਿੰਗ ਦੀ ਸ਼ਹਿਰਾਂ ਅਤੇ ਪਿੰਡਾਂ ਵਿਚ ਮੂਲ ਸੰਵਿਧਾਨਕ ਅਧਿਕਾਰਾਂ ਦੀ ਧਾਰਾ 15 ਦੀ ਉਲੰਘਣਾ ਕਰਕੇ ਗੈਰ ਸੰਵਿਧਾਨਕ ਕੰਮਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਪਾਰਟੀ ਮੀਤ ਪ੍ਰਧਾਨ ਜਸਵਿੰਦਰ ਕੁਮਾਰ ਨੇ ਐਲ.ਪੀ.ਜੀ ਦੀ ਬੁਕਿੰਗ ਵਿਚ ਪਿੰਡਾਂ ਅਤੇ ਸ਼ਹਿਰਾਂ ਵਿਚ ਭੇਦਭਾਵ ਪੈਦਾ ਕਰਨ ਨੂੰ ਲੈ ਕੇ ਅੱਡਾ ਪਥਰਾਲਾ ਵਿਚ ਮੁਜ਼ਾਹਰਾ ਕੀਤਾ ਤੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਨੀਤੀਆਂ ਰਾਸ਼ਟਰੀ ਏਕਤਾ ਲਈ ਮਾੜੀਆਂ ਹਨ। ਧੀਮਾਨ ਨੇ ਕਿਹਾ ਕਿ ਸਰਕਾਰਾਂ ਦਾ ਸੰਵਿਧਾਨਕ ਫ਼ਰਜ਼ ਹੈ ਦੇਸ਼ ਵਿਚ ਸਾਰੀ ਤਰ੍ਹਾਂ ਦੇ ਵਿਤਕਰੇ ਖ਼ਤਮ ਕਰਨ ਵਾਲੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਨਾ ਕਿ ਵਿਤਕਰੇ ਪੈਦਾ ਕਰਨ ਵਾਲੀਆਂ। ਧੀਮਾਨ ਨੇ ਕਿਹਾ ਕਿ ਵਪਾਰਿਕ ਵਰਤੋਂ ਵਾਲੇ ਸਿਲੰਡਰ ਦੀ ਕੀਮਤ ਅਤੇ ਘਰੇਲੂ ਗੈਸ ਦੇ ਸਿਲੰਡਰ ਦੀਆਂ ਕੀਮਤਾਂ ਵਿਚ ਵੱਡਾ ਅੰਤਰ ਹੋਣ ਕਾਰਨ ਬਲੈਕ ਮਾਰਕੀਟਿੰਗ ਤੇ ਸਿਲੰਡਰ ਪਲਟੀ ਕਰਨ ਦੀਆਂ ਆਦਤਾਂ ਵਿਚ ਵਾਧਾ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਗੈਸ ਦੀਆਂ ਕੀਮਤਾਂ ਘਟਾ ਕਿ ਹਰ ਘਰ ਵਿਚ ਗੈਸ ਪਹੁੰਚਾਈ ਜਾਵੇ। ਸਿਲੰਡਰ ਦੀ ਕੀਮਤ ਘੱਟੋ ਘੱਟ 500 ਰੁ: ਪ੍ਰਤੀ ਸਿਲੰਡਰ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਨੂੰ ਜੀ.ਐੱਸ.ਟੀ. ਮੁਕਤ ਕੀਤਾ ਜਾਵੇ, ਜੋ ਕਿ ਅਤਿ ਜ਼ਰੂਰੀ ਹੈ। ਜਦੋਂ ਕਿ ਅੰਤਰਰਾਸ਼ਟਰੀ ਪੱਧਰ ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਮੌਜੂਦਾ ਸਮੇਂ ਵਿਚ 68.08 ਡਾਲਰ ਪ੍ਰਤੀ ਬੈਰਲ ਹੈ ਪਰ ਕੇਂਦਰ ਸਰਕਾਰ ਲੋਕਾਂ ਦੀ ਆਰਥਿਕ ਲੁੱਟ ਕਰ ਹੀ ਹੈ ਨ ਕਿ ਲੋਕਾਂ ਨੂੰ ਰਾਹਤ ਦੇਣ ਲਈ ਕੰਮ ਕਰ ਰਹੀ ਹੈ। ਧੀਮਾਨ ਨੇ ਕਿਹਾ ਕਿ ਪਾਸੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਦੂਸ਼ਣ ਨੂੰ ਘਟਾਉਣ ਤੇ ਕਾਰਬਨ ਨੂੰ ਕੰਟਰੋਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਨਾਲ ਹੀ ਘਰੇਲੂ ਗੈਸ ਦੀਆਂ ਕੀਮਤਾਂ ਵਿਚ ਵਾਧਾ ਤੇ ਇਸ ਦੀ ਰਾਸ਼ਨਿੰਗ ਕਰਕੇ ਸਰਕਾਰ ਲੋਕਾਂ ਨੂੰ ਘਰੇਲੂ ਗੈੱਸ ਤੋਂ ਦੂਰ ਕਰ ਰਹੀ ਹੈ। ਇਸ ਮੌਕੇ ਵਿਨੋਦ ਕੁਮਾਰ, ਸੁਨੀਲ ਕੁਮਾਰ, ਜਤਿਨ, ਤਲਵਿੰਦਰ ਸਿੰਘ, ਦਿਲਬਾਗ ਸਿੰਘ, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਲੀਗਲ ਏਡ ਡਿਫੈਂਸ ਪਾਲਿਸੀ ਦੇ ਵਿਰੋਧ ’ਚ ਹੜਤਾਲ ਦੂਜੇ ਦਿਨ ਵੀ ਜਾਰੀ ਅਗਲੀ ਖ਼ਬਰ ਕੁਲ ਹਿੰਦ ਕਿਸਾਨ ਸਭਾ ਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਧਰਨਾ
Ad Position 24
No active advertisement