ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਕੁਲ ਹਿੰਦ ਕਿਸਾਨ ਸਭਾ ਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਧਰਨਾ

Ad Position 21
No active advertisement
ਅਜੀਤ ਡੈਸਕ 09-07-2026
ਮੁਕੇਰੀਆਂ, 8 ਜੁਲਾਈ (ਰਾਮਗੜ੍ਹੀਆ)- ਕੁਲ ਹਿੰਦ ਕਿਸਾਨ ਸਭਾ ਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਮੁਕੇਰੀਆਂ ਵਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਤਹਿਸੀਲ ਕੰਪਲੈਕਸ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਕਿਸਾਨਾਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਐੱਸ. ਡੀ. ਐਮ. ਮੁਕੇਰੀਆਂ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜਿਆ ਗਿਆ। ਮੰਗ ਪੱਤਰ ਐੱਸ. ਡੀ. ਐਮ. ਦੀ ਗੈਰ ਮੌਜੂਦਗੀ ਵਿਚ ਉਨ੍ਹਾਂ ਦੇ ਰੀਡਰ ਰਾਣੀ ਵੰਦਨਾ ਨੇ ਪ੍ਰਾਪਤ ਕੀਤਾ। ਪ੍ਰਦਰਸ਼ਨ ਦੀ ਅਗਵਾਈ ਵਿਜੇ ਸਿੰਘ ਪੋਤਾ ਤੇ ਤਰਸੇਮ ਲਾਲ ਭੰਗਾਲਾ ਨੇ ਕੀਤੀ ਜਿਸ ਵਿਚ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਸਾਥੀ ਆਸ਼ਾ ਨੰਦ ਤੇ ਖੇਤ ਮਜ਼ਦੂਰ ਆਗੂ ਯਸ਼ਪਾਲ ਚਨੌਰ ਨੇ ਵੀ ਸ਼ਿਰਕਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨੀ ਫ਼ਸਲਾਂ ਦੇ ਵਾਜਬ ਮੁੱਲ ਲਈ ਐਮ. ਐੱਸ. ਪੀ. ਦੀ ਗਰੰਟੀ ਦਾ ਕਾਨੂੰਨ ਹਾਲੇ ਤੱਕ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਨਾ ਤਾਂ ਕੇਂਦਰ ਅਤੇ ਨਾ ਹੀ ਪੰਜਾਬ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਐਕਟ ਸੀਡ ਐਕਟ, ਭਾਰਤ ਅਮਰੀਕਾ ਫ਼ਰੀ ਟਰੇਡ ਐਕਟ ਅਤੇ ਮਗਨਰੇਗਾ ਦੀ ਥਾਂ ਬੀ ਬੀ ਗਰਾਮ ਜੀ ਜਨਤਾ ਦੇ ਹੱਕਾਂ ’ਤੇ ਡਾਕਾ ਮਾਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਟ ਦੀ ਤਰ੍ਹਾਂ ਕਿਸਾਨ ਅਤੇ ਮਜ਼ਦੂਰ ਦਾ ਵੀ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਣਾ ਚਾਹੀਦਾ ਹੈ ਤੇ ਮਜ਼ਦੂਰਾਂ ਨੂੰ ਵੀ ਘੱਟ ਵਿਆਜ ’ਤੇ ਕਰਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਪਰੋਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਜ਼ਬਰਦਸਤ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਬੋਧ ਰਾਜ, ਸੋਮ ਰਾਜ ਬਰਿਆਹਾਂ, ਕਿਸ਼ਨ ਚੰਦ, ਰਾਮ ਲੁਭਾਇਆ, ਜੀਤ ਸਿੰਘ ਮੁਸਾਹਪੁਰ, ਬਚਿੱਤਰ ਸਿੰਘ ਸਹਿਰਕੋਵਾਲ, ਜੈ ਚੰਦ, ਮਹਿੰਦਰ ਸਿੰਘ, ਰਜਿੰਦਰ ਸਿੰਘ, ਗੋਲਡੀ, ਸੁਰਜੀਤ ਸਿੰਘ ਛੰਨੀ, ਰੁਲਦਾ ਰਾਮ, ਸੁਖਦੇਵ ਰਾਜ ਤੋਂ ਇਲਾਵਾ ਕਾਫ਼ੀ ਲੋਕ ਮੌਜੂਦ ਸਨ।

08ਐਮਯੂਕੇ04
Ad Position 22
No active advertisement
ਪਿਛਲੀ ਖ਼ਬਰ ਪੈਟਰੋਲੀਅਮ ਮੰਤਰਾਲਾ ਕਰ ਰਿਹੈ ਪਿੰਡਾਂ ਦੇ ਲੋਕਾਂ ਨਾਲ ਸੰਵਿਧਾਨਕ ਭੇਦਭਾਵ- ਧੀਮਾਨ ਅਗਲੀ ਖ਼ਬਰ ਹੁਸ਼ਿਆਰਪੁਰ ਨਗਰ ਨਿਗਮ ’ਚ ਮੇਅਰ ਦੇ ਅਹੁਦੇ ਨੂੰ ਲੈ ਕੇ ਆਮ ਆਦਮੀ ਪਾਰਟੀ ’ਚ ਖਿੱਚੋਤਾਣ ਜਾਰੀ
Ad Position 24
No active advertisement