ਚੌਲਾਂਗ, 8 ਜੁਲਾਈ (ਸੁਖਦੇਵ ਸਿੰਘ)-ਗੰਨੇ ਅਤੇ ਖੇਤੀਬਾੜੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਵਿਖੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਵਫ਼ਦ ਦੀ ਇੱਕ ਮੀਟਿੰਗ ਅਰਸ਼ਦੀਪ ਸਿੰਘ ਥਿੰਦ ਮੁੱਖ ਖੇਤੀਬਾੜੀ ਸਕੱਤਰ, ਕੇਨ ਕਮਿਸ਼ਨਰ ਪੰਜਾਬ, ਡਾ. ਅਮਰੀਕ ਸਿੰਘ ਨਾਲ ਹੋਈ ਜਿਸ ਵਿਚ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਚਰਚਾਵਾਂ ਕੀਤੀਆਂ। ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਪਿਛਲੇ ਸਾਲ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਦੁਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਵੱਖ-ਵੱਖ ਸਮਿਆਂ ਤੇ ਸੰਘਰਸ਼ ਕੀਤੇ ਗਏ। ਸੰਘਰਸ਼ ਕਰਨ ਦੌਰਾਨ ਗੰਨੇ ਦੀ ਕੁੱਲ ਰਾਸ਼ੀ 208 ਕਰੋੜ ਰੁਪਈਆ ਸਬਸਿਡੀ ਬਣਦੀ ਸੀ, ਜਿਸ ਵਿਚੋਂ ਤਕਰੀਬਨ 102 ਕਰੋੜ ਰੁਪਿਆ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤਾ ਪਰ ਰਹਿੰਦੀ ਬਕਾਇਆ ਰਾਸ਼ੀ ਨੂੰ ਵੀ ਢਿੱਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜੋ ਨਵਾਂ ਪੋਰਟਲ ਤਿਆਰ ਕੀਤਾ ਹੈ ਉਹ ਬਿਲਕੁਲ ਗ਼ਲਤ ਹੈ ਜਿਹੜਾ ਪੋਰਟਲ ਪੰਜਾਬ ਸਰਕਾਰ ਵੱਲੋਂ 2015 ਸੰਨ ਵਿਚ ਤਿਆਰ ਕੀਤਾ ਸੀ ਨੂੰ ਦੁਬਾਰਾ ਚਾਲੂ ਕੀਤਾ ਜਾਵੇ। ਜਥੇਬੰਦੀ ਨੇ ਇਹ ਮੰਗ ਬੜੇ ਜ਼ੋਰ ਨਾਲ ਉਠਾਈ ਕਿ ਜਿਸ ਤਰ੍ਹਾਂ ਕੋਆਪਰੇਟਿਵ ਮਿੱਲਾਂ ਨੂੰ ਇਕੱਠੀ ਪੇਮੈਂਟ ਇੱਕ ਕਾਊਂਟਰ ਤੇ ਸਰਕਾਰ ਵਲੋਂ ਦਿੱਤੀ ਜਾਂਦੀ ਹੈ। ਪ੍ਰਾਈਵੇਟ ਖੰਡ ਮਿਲਾਂ ਦੀ ਪੇਮੈਂਟ ਵੀ ਪੰਜਾਬ ਸਰਕਾਰ ਮਿੱਲ ਮਾਲਕਾਂ ਦੇ ਖਾਤੇ ਵਿਚ ਪਾਵੇ, ਇੱਕ ਕਾਊਂਟਰ ਇੱਕ ਪੇਮੈਂਟ ਜਿਹੜੀ ਹੈ। ਉਹ ਕਿਸਾਨ ਨੂੰ ਮਿਲ ਸਕੇ ਆਉਣ ਵਾਲੇ ਗੰਨੇ ਦੇ ਸੀਜ਼ਨ ਤੇ ਰੇਟ ਸਬੰਧੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ 10 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਗੰਨੇ ਦਾ ਰੇਟ ਐਮ. ਆਰ. ਪੀ. ਅਨੁਸਾਰ ਵਾਧਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੰਡ ਮਿੱਲਾਂ ਚੱਲਣ ਤੋਂ ਦੋ ਮਹੀਨੇ ਪਹਿਲਾਂ ਗੰਨੇ ਦੇ ਰੇਟ ਵਿਚ ਵਾਧਾ ਕਰਕੇ ਐਲਾਨ ਕਰੇ। ਆਗੂਆਂ ਨੇ ਦੱਸਿਆ ਕਿ ਪੰਜਾਬ ਵਿਚ ਖਾਦਾਂ ਦੀ ਬਹੁਤ ਕਮੀ ਹੈ। ਜੇਕਰ ਖਾਦ ਮਿਲਦੀ ਹੈ ਤਾਂ ਉਸ ਨਾਲ ਟੈਗਿੰਗ ਕਰਕੇ ਕਿਸਾਨ ਤੇ ਦੁੱਗਣਾ ਬੋਝ ਪਾਇਆ ਜਾ ਰਿਹਾ ਹੈ। ਅਰਸ਼ਦੀਪ ਸਿੰਘ ਥਿੰਦ ਮੁੱਖ ਖੇਤੀਬਾੜੀ ਸਕੱਤਰ ਨੇ ਵਿਸ਼ਵਾਸ ਦਵਾਇਆ ਕਿ ਜਲਦ ਤੋਂ ਜਲਦ ਗੰਨੇ ਦੇ ਰੇਟ ਵਿਚ ਵਾਧਾ ਕਰਕੇ ਪਿਛਲੇ ਸਾਲ ਦਾ ਗੰਨੇ ਦਾ ਬਕਾਇਆ ਰਾਸ਼ੀ ਤੁਰੰਤ ਖਾਤਿਆਂ ਵਿਚ ਇੱਕ ਕਾਊਂਟਰ ਇੱਕ ਪੇਮੈਂਟ ਬਾਰੇ ਗੱਲਬਾਤ ਕਰਨਾ ਖਾਦਾਂ ਨਾਲ ਟੈਗਿੰਗ ਦੇ ਮਸਲੇ ਨੂੰ ਲੈ ਕੇ ਉਹ ਜਲਦ ਵਿਭਾਗੀ ਕਾਰਵਾਈ ਕਰਨਗੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਏਗੀ। ਇਸ ਮੌਕੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਸੂਬਾ ਜਨਰਲ ਸਕੱਤਰ ਪ੍ਰਿਥਪਾਲ ਸਿੰਘ ਗੁਰਾਇਆ, ਬਲਵੀਰ ਸਿੰਘ ਸੋਹੀਆ, ਸਰਕਲ ਪ੍ਰਧਾਨ ਮੁਕੇਰੀਆਂ ਅਵਤਾਰ ਸਿੰਘ ਪਲਾਕੀ, ਸਰਕਲ ਪ੍ਰਧਾਨ ਗੜਦੀ ਵਾਲਾ ਪਰਮਿੰਦਰ ਸਿੰਘ ਸਮਰਾ, ਸਰਕਲ ਪ੍ਰਧਾਨ ਦਸੂਹਾ ਗੁਰਪ੍ਰੀਤ ਸਿੰਘ ਸੰਧੂ, ਕੋਰ ਕਮੇਟੀ ਮੈਂਬਰ ਮਹਿਤਾਬ ਸਿੰਘ ਹੁੰਦਲ, ਜਰਨਲ ਸਕੱਤਰ ਮੁਕੇਰੀਆਂ ਸਰਕਲ ਦਲਜੀਤ ਸਿੰਘ ਮੰਝਪੁਰ, ਕਮੇਟੀ ਮੈਂਬਰ ਮਲਕੀਤ ਸਿੰਘ ਹੁੰਦਲ, ਸੰਦੀਪ ਸਿੰਘ ਸਹਾਇਕ ਗੰਨਾ ਕਮਿਸ਼ਨਰ, ਗੁਰਮੀਤ ਸਿੰਘ ਦਫ਼ਤਰ ਗੰਨਾ ਕਮਿਸ਼ਨਰ ਆਦਿ ਹਾਜ਼ਰ ਸਨ।