ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਅਧਿਕਾਰੀਆਂ ਨੇ ਬਰਸਾਤੀ ਮੌਸਮ ਦੇ ਚੱਲਦਿਆਂ ਸਿਹਤ ਸੰਸਥਾਵਾਂ ਦੀਆਂ ਛੱਤਾਂ ਤੇ ਹੋਰ ਪ੍ਰਬੰਧਾਂ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 09-07-2026
ਹੁਸ਼ਿਆਰਪੁਰ, 8 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਬਰਸਾਤੀ ਮੌਸਮ ਦੌਰਾਨ ਮਰੀਜ਼ਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਇੰ. ਸਿਵਲ ਹਸਪਤਾਲ ਹੁਸ਼ਿਆਰਪੁਰ ਡਾ. ਨਵਜੋਤ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨੇਹਾ ਪਾਲ, ਵਲੋਂ ਸਿਵਲ ਹਸਪਤਾਲ ਦੀਆਂ ਸਾਰੀਆਂ ਛੱਤਾਂ ਦਾ ਵਿਸਥਾਰਪੂਰਵਕ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਹਸਪਤਾਲ ਦੇ ਗਲਿਆਰਿਆਂ, ਪਖਾਨਿਆਂ, ਸਟੋਰਾਂ, ਛੱਤਾਂ, ਪਾਣੀ ਦੀਆਂ ਟੈਂਕੀਆਂ ਅਤੇ ਸਮੁੱਚੇ ਹਸਪਤਾਲ ਦੀਆਂ ਛੱਤਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ। ਅਧਿਕਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਇਹ ਯਕੀਨੀ ਬਣਾਇਆ ਕਿ ਹਸਪਤਾਲ ਦੀਆਂ ਛੱਤਾਂ ਦੀ ਸਾਫ਼-ਸਫ਼ਾਈ ਦੇ ਉੱਚ ਮਿਆਰ ਬਣੇ ਰਹਿਣ, ਕਿਤੇ ਵੀ ਕੂੜਾ-ਕਰਕਟ ਜਾਂ ਗੰਦਗੀ ਇਕੱਠੀ ਨਾ ਹੋਵੇ, ਪਾਣੀ ਖੜ੍ਹਾ ਨਾ ਰਹੇ ਤੇ ਮੱਛਰਾਂ ਦੀ ਪੈਦਾਵਾਰ ਲਈ ਅਨੁਕੂਲ ਹਾਲਾਤ ਪੈਦਾ ਨਾ ਹੋਣ। ਡਰੇਨੇਜ ਸਿਸਟਮ, ਨਾਲੀਆਂ ਅਤੇ ਪਰਨਾਲਿਆਂ ਦੀ ਜਾਂਚ ਕਰਕੇ ਇਹ ਵੀ ਦੇਖਿਆ ਗਿਆ ਕਿ ਕਿਤੇ ਕੋਈ ਪਰਨਾਲਾ ਜਾਮ ਨਾ ਹੋਵੇ ਅਤੇ ਬਰਸਾਤ ਦਾ ਪਾਣੀ ਆਸਾਨੀ ਨਾਲ ਨਿਕਲ ਸਕੇ। ਨਿਰੀਖਣ ਦੌਰਾਨ ਡਾ. ਨਵਜੋਤ ਅਤੇ ਡਾ. ਨੇਹਾ ਪਾਲ ਵਲੋਂ ਹਸਪਤਾਲ ਦੀਆਂ ਛੱਤਾਂ ‘ਤੇ ਲੱਗੇ ਏਅਰ ਕੰਡੀਸ਼ਨਰ (ਏ.ਸੀ.) ਦੇ ਆਊਟਡੋਰ ਯੂਨਿਟਾਂ ਅਤੇ ਹੋਰ ਸਬੰਧਿਤ ਉਪਕਰਨਾਂ ਦੀ ਵੀ ਜਾਂਚ ਕੀਤੀ ਗਈ। ਇਹ ਯਕੀਨੀ ਬਣਾਇਆ ਗਿਆ ਕਿ ਸਾਰੇ ਏ.ਸੀ. ਯੂਨਿਟ ਅਤੇ ਉਨ੍ਹਾਂ ਦੇ ਸਟੈਂਡ ਸੁਰੱਖਿਅਤ ਹਾਲਤ ਵਿਚ ਹਨ, ਕਿਸੇ ਤਰ੍ਹਾਂ ਦੀ ਲੀਕੇਜ ਨਹੀਂ ਹੈ, ਬਰਸਾਤੀ ਪਾਣੀ ਦੀ ਨਿਕਾਸੀ ਵਿਚ ਕੋਈ ਰੁਕਾਵਟ ਨਹੀਂ ਪੈਦਾ ਹੋ ਰਹੀ ਅਤੇ ਉਨ੍ਹਾਂ ਕਾਰਨ ਛੱਤਾਂ ‘ਤੇ ਪਾਣੀ ਇਕੱਠਾ ਹੋਣ ਦੀ ਸਮੱਸਿਆ ਨਹੀਂ ਬਣ ਰਹੀ। ਇਸ ਤੋਂ ਇਲਾਵਾ ਛੱਤਾਂ ‘ਤੇ ਰੱਖੇ ਹੋਰ ਸਾਮਾਨ ਅਤੇ ਉਪਕਰਨਾਂ ਦੀ ਵੀ ਜਾਂਚ ਕਰਕੇ ਸਬੰਧਿਤ ਸਟਾਫ਼ ਨੂੰ ਲੋੜੀਂਦੀ ਸਾਂਭ-ਸੰਭਾਲ ਅਤੇ ਸਮੇਂ ਸਿਰ ਮੁਰੰਮਤ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ। ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਹਸਪਤਾਲਾਂ ਵਿਚ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਲੋੜੀਂਦੇ ਪ੍ਰਬੰਧ ਮੁਕੰਮਲ ਰੱਖੇ ਜਾਣ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਦੇ ਖੇਤਾਂ ’ਚ ਲੱਗੇ ਸੋਲਰ ਪੈਨਲ ਦੀ ਪਲੇਟ ਚੋਰੀ ਅਗਲੀ ਖ਼ਬਰ ਦੋਆਬਾ ਕਿਸਾਨ ਕਮੇਟੀ ਪੰਜਾਬ ਦੀ ਮੁੱਖ ਸਕੱਤਰ ਥਿੰਦ ਨਾਲ ਹੋਈ ਮੀਟਿੰਗ
Ad Position 24
No active advertisement