ਹਾਜੀਪੁਰ, 8 ਜੁਲਾਈ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਬੇਲਾ ਸਰਿਆਣਾ ’ਚ ਕਿਸਾਨ ਦੇ ਖੇਤਾਂ ’ਚੋਂ ਸੋਲਰ ਪੈਨਲ ਦੀ ਪਲੇਟ ਚੋਰੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਬੇਲਾ ਸਰਿਆਣਾ ਦੇ ਕਿਸਾਨ ਰਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੇ ਖੇਤਾਂ ਨੂੰ ਸਿੰਚਾਈ ਲਈ ਸੋਲਰ ਸਿਸਟਮ ਲਗਾਇਆ ਸੀ ਤੇ ਬੀਤੇ ਕੱਲ੍ਹ ਚੋਰ ਉਨ੍ਹਾਂ ਦੇ ਖੇਤਾਂ ਵਿਚ ਲੱਗੇ ਸੋਲਰ ਪੈਨਲ ਦੀ ਇੱਕ ਪਲੇਟ ਚੋਰੀ ਕਰਕੇ ਲੈ ਗਏ ਹਨ ਜਿਸ ਕਰਕੇ ਉਨ੍ਹਾਂ ਦੇ ਖੇਤਾਂ ’ਚ ਲੱਗੇ ਝੋਨੇ ਨੂੰ ਪਾਣੀ ਲਗਾਉਣਾ ਬੰਦ ਹੋ ਗਿਆ ਹੈ। ਕਿਸਾਨ ਰਤਨ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਵੀ ਚੋਰ ਉਨ੍ਹਾਂ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ ਸਨ। ਇਸ ਬਾਰ ਸੋਲਰ ਪੈਨਲ ਦੀ ਪਲੇਟ ਦੀ ਕੀਮਤ ਕਰੀਬ ਦਸ ਹਜ਼ਾਰ ਰੁਪਏ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਸੋਲਰ ਪੈਨਲ ਦੀ ਪਲੇਟ ਦੁਆਈ ਜਾਵੇ ਤਾਂ ਜੋ ਉਹ ਆਪਣੇ ਝੋਨੇ ਨੂੰ ਪਾਣੀ ਲਗਾ ਸਕਣ। 08ਐਮਯੂਕੇ10