ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਕਸਬਾ ਚੱਬੇਵਾਲ ਦੇ ਖੇਡ ਮੈਦਾਨ ’ਚ ਲੱਖਾਂ ਰੁਪਏ ਖ਼ਰਚ ਕੇ ਸਟੇਡੀਅਮ ’ਚ ਲਗਾਈਆਂ ਲਾਈਟਾਂ ਹੋਈਆਂ ਬੰਦ

Ad Position 21
No active advertisement
ਅਜੀਤ ਡੈਸਕ 09-07-2026
ਚੱਬੇਵਾਲ, 8 ਜੁਲਾਈ (ਰਾਜੀਵ ਭਾਰਦਵਾਜ)- ਕਸਬਾ ਚੱਬੇਵਾਲ ਦੇ ਖੇਡ ਮੈਦਾਨ ਵਿਚ ਪਿਛਲੇ ਦੋ ਦਿਨ ਤੋਂ ਫੁੱਟਬਾਲ ਖੇਡ ਦਾ ਅਭਿਆਸ ਬੰਦ ਹੋ ਗਿਆ ਹੈ, ਕਿਉਂਕਿ ਚੱਬੇਵਾਲ ਖੇਡ ਮੈਦਾਨ ਵਿਚ ਨਵੀਆਂ ਲੱਗੀਆਂ ਹਾਈ ਮਾਸਟ ਲਾਈਟਾਂ ਬੰਦ ਹੋ ਗਈਆਂ ਹਨ ਅਤੇ ਘੋਖਣ ’ਤੇ ਪਤਾ ਲੱਗਾ ਹੈ ਕਿ ਇਨ੍ਹਾਂ ਲਾਈਟਾਂ ਨੂੰ ਜਗਾਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਦੀਆਂ ਬਿਜਲੀ ਦੀਆਂ ਤਾਰਾਂ ਨਾਲ ਇਨ੍ਹਾਂ ਨੂੰ ਕਨੈੱਕਸ਼ਨ ਦਿੱਤਾ ਗਿਆ ਸੀ ਜੋ ਕਿ ਸਕੂਲ ਦੇ ਪ੍ਰਿੰਸੀਪਲ ਨੇ ਨਿਯਮਾਂ ਦਾ ਹਵਾਲਾ ਦੇ ਕੇ ਇਸ ਨੂੰ ਕਟਵਾ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਭਜੋਤ ਸਿੰਘ, ਸਾਹਿਲ, ਅਮਨਦੀਪ ਸਿੰਘ ਝੂਟੀ, ਸਾਗਰ, ਕਰਨ, ਅਮਨਦੀਪ ਪੌਲ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਲੱਖਾਂ ਰੁਪਏ ਖ਼ਰਚ ਕੇ ਚੱਬੇਵਾਲ ਖੇਡ ਸਟੇਡੀਅਮ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਸਰਕਾਰ ਵੱਲੋਂ ਰਸਮੀ ਤੌਰ ’ਤੇ ਅੱਜ ਤੋਂ ਲਗਭਗ ਦੋ ਮਹੀਨੇ ਪਹਿਲਾਂ ਇਸਦਾ ਉਦਘਾਟਨ ਕਰ ਦਿੱਤਾ ਸੀ। ਉਦਘਾਟਨ ਤੋਂ ਅੱਜ ਤੱਕ ਇਹ ਹਾਈ ਮਾਸਟ ਲਾਈਟਾਂ ਨੇੜਲੇ ਸਰਕਾਰੀ ਸਕੂਲ ਦੀ ਬਿਜਲੀ ਨਾਲ ਚੱਲ ਰਹੀਆਂ ਸਨ ਭਾਵ ਕੁੰਡੀ ਲਗਾਈ ਗਈ ਸੀ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਸਰਕਾਰੀ ਸਕੂਲ ਚੱਬੇਵਾਲ ਦੇ ਮੁਲਾਜ਼ਮਾਂ ਵੱਲੋਂ ਇਸ ਕੁੰਡੀ ਨੂੰ ਕੱਟ ਦਿੱਤਾ ਅਤੇ ਦੋਬਾਰਾ ਜੋੜਨ ਤੋਂ ਸਖ਼ਤੀ ਨਾਲ ਮਨ੍ਹਾ ਕਰ ਦਿੱਤਾ । ਕਸਬਾ ਚੱਬੇਵਾਲ ਅਤੇ ਨੇੜਲੇ ਪਿੰਡਾਂ ਤੋ ਸ਼ਾਮ ਨੂੰ ਇੱਥੇ ਆ ਕੇ ਫੁੱਟਬਾਲ ਦਾ ਅਭਿਆਸ ਕਰਨ ਵਾਲੇ ਖਿਡਾਰੀ ਨਿਰਾਸ਼ ਹਨ ਅਤੇ ਉਨ੍ਹਾਂ ਵਿਚ ਰੋਸ ਹੈ ਕਿ ਉਹ ਕਹਿਰ ਦੀ ਗਰਮੀ ਕਾਰਨ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਫੁੱਟਬਾਲ ਦਾ ਅਭਿਆਸ ਕਰਨ ਇਸ ਮੈਦਾਨ ਵਿਚ ਆ ਜਾਂਦੇ ਸਨ ਪਰ ਹੁਣ ਲਾਈਟਾਂ ਨਾ ਜਗਣ ਕਰਕੇ ਉਨ੍ਹਾਂ ਦਾ ਖੇਡਣਾ ਲਗਭਗ ਬੰਦ ਦੇ ਬਰਾਬਰ ਹੈ । ਇਸ ਸੰਬੰਧ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਦੇ ਪ੍ਰਿੰਸੀਪਲ ਭਾਰਤ ਭੂਸ਼ਣ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਇਨ੍ਹਾਂ ਹਾਈ ਮਾਸਟ ਲਾਈਟਾਂ ਦਾ ਕਨੈੱਕਸ਼ਨ ਅਲੱਗ ਹੋਣਾ ਚਾਹੀਦਾ ਹੈ ਅਤੇ ਸਕੂਲ ਨਾਲ ਇਸਦਾ ਕੋਈ ਸਬੰਧ ਨਹੀਂ। ਉਨ੍ਹਾਂ ਕਿਹਾ ਕਿ ਸਕੂਲ ਅੰਦਰ ਤਾਰਾਂ ਵੀ ਪੁਰਾਣੀਆਂ ਹੀ ਪਈਆਂ ਹਨ ਅਤੇ ਇਨ੍ਹਾਂ ਹਾਈ ਮਾਸਟ ਲਾਈਟਾਂ ਕਾਰਨ ਉਨ੍ਹਾਂ ਵਿਚ ਵਾਰ ਵਾਰ ਖ਼ਰਾਬੀ ਆ ਰਹੀ ਸੀ ਜਿਸ ਕਰਕੇ ਇਨ੍ਹਾਂ ਲਾਈਟਾਂ ਦਾ ਕੁਨੈਕਸ਼ਨ ਕੱਟਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਕਿਸਾਨ ਦੇ ਖੇਤਾਂ ’ਚ ਲੱਗੇ ਸੋਲਰ ਪੈਨਲ ਦੀ ਪਲੇਟ ਚੋਰੀ
Ad Position 24
No active advertisement