08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਮਨੋਵਿਗਿਆਨੀ ਡਾ. ਸਤਬੀਰ ਸਿੰਘ ਨੂੰ ਸੇਵਾ ਮੁਕਤੀ ’ਤੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 11-07-2026
ਮੁਕੇਰੀਆਂ, 10 ਜੁਲਾਈ (ਰਾਮਗੜ੍ਹੀਆ)- ਸਿਵਲ ਹਸਪਤਾਲ ਮੁਕੇਰੀਆਂ ਵਿਖੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਮਨੋਵਿਗਿਆਨੀ ਡਾ. ਸਤਬੀਰ ਸਿੰਘ ਨੇ ਅੱਜ ਸਵੈ-ਇੱਛਤ ਸਮੇਂ ਤੋਂ ਪਹਿਲਾਂ ਸੇਵਾ-ਮੁਕਤੀ ਲੈ ਲਈ। ਇਸ ਮੌਕੇ ਸਿਵਲ ਹਸਪਤਾਲ ਮੁਕੇਰੀਆਂ ਦੇ ਸਾਰੇ ਡਾਕਟਰਾਂ ਤੇ ਸਟਾਫ਼ ਨੇ ਐੱਸ.ਐਮ.ਓ. ਡਾ. ਰਮਨ ਕੁਮਾਰ ਦੀ ਅਗਵਾਈ ਹੇਠ ਡਾ. ਸਤਬੀਰ ਸਿੰਘ ਲਈ ਵਿਦਾਇਗੀ ਪਾਰਟੀ ਕੀਤੀ। ਇਸ ਮੌਕੇ ਬੋਲਦਿਆਂ ਐੱਸ.ਐਮ.ਓ. ਡਾ. ਰਮਨ ਕੁਮਾਰ ਨੇ ਕਿਹਾ ਕਿ ਡਾ. ਸਤਬੀਰ ਨਾ ਸਿਰਫ਼ ਇਕ ਸ਼ਾਨਦਾਰ ਡਾਕਟਰ ਹਨ, ਸਗੋਂ ਇੱਕ ਚੰਗੇ ਇਨਸਾਨ ਵੀ ਹਨ, ਅਤੇ ਉਹ ਹਮੇਸ਼ਾ ਉਨ੍ਹਾਂ ਨਾਲ ਬਿਤਾਏ ਸਮੇਂ ਦੀ ਕਦਰ ਕਰਨਗੇ। ਇਸ ਮੌਕੇ ਡਾ. ਰਮਨ ਕੁਮਾਰ ਅਤੇ ਸਟਾਫ਼ ਨੇ ਡਾ. ਸਤਬੀਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਅਜੈ ਪਾਲ ਸਿੰਘ, ਡਾ. ਨਰਿੰਦਰ ਪਾਲ, ਡਾ. ਲਖਬੀਰ ਸਿੰਘ, ਡਾ. ਸਿਧਾਂਤ ਕਪਿਲਾ, ਡਾ. ਜਸਕੀਰਤ ਗੌਤਮ, ਡਾ. ਪਰਮਦੀਪ ਸਿੰਘ, ਡਾ. ਅਮਨ ਮਿਨਹਾਸ, ਡਾ. ਮਨਦੀਪ ਕੌਰ, ਡਾ. ਨਵਨੀਤ ਕੌਰ, ਡਾ. ਪਲਵੀ, ਡਾ. ਸਮਿਤਾ ਚੌਧਰੀ, ਡਾ. ਰਾਕੇਸ਼ ਕੁਮਾਰ, ਡਾ. ਸ਼ੁਭਮ, ਨਰਸਿੰਗ ਸਿਸਟਰ ਸੁਖਵਿੰਦਰ ਕੌਰ, ਰੇਡੀਉਗ੍ਰਾਫਰ ਆਕਾਸ਼, ਲੈਬ ਟੈਕਨੀਸ਼ੀਅਨ ਸੁਖਦੇਵ ਰਾਜ, ਸੁਖਵਿੰਦਰ ਸਮੇਤ ਹਸਪਤਾਲ ਦਾ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਮਾਂਡਿੰਗ ਅਫ਼ਸਰ ਕਰਨਲ ਲਵਦੀਪ ਸਿੰਘ ਸੈਣੀ ਨੇ ਖ਼ਾਲਸਾ ਕਾਲਜ ਦਾ ਕੀਤਾ ਦੌਰਾ ਅਗਲੀ ਖ਼ਬਰ ਐੱਸ.ਆਈ.ਆਰ. ਦੇ ਮਾਨਸਿਕ ਦਬਾਅ ਨੇ ਅਧਿਆਪਕ ਨੂੰ ਕੀਤਾ ਖ਼ੁਦਕੁਸ਼ੀ ਲਈ ਮਜਬੂਰ - ਜੀ.ਟੀ.ਯੂ.
Ad Position 24