01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਭਾਰਤੀ ਜਨਤਾ ਪਾਰਟੀ ਨੇ ਸਫ਼ਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਖ਼ਿਲਾਫ਼ ਮੁੱਖ ਮੰਤਰੀ ਦਾ ਫੂਕਿਆ ਪੁਤਲਾ

Ad Position 21
No active advertisement
ਅਜੀਤ ਡੈਸਕ 27-07-2026

ਹੁਸ਼ਿਆਰਪੁਰ, 25 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਬੀਤੇ ਦਿਨੀਂ ਪੰਜਾਬ ਸਰਕਾਰ ਦੀ ਸ਼ਹਿ ‘ਤੇ ਪੰਜਾਬ ਪੁਲਿਸ ਵਲੋਂ ਸਫ਼ਾਈ ਸੇਵਕਾਂ ਦੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ‘ਤੇ ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਭਾਜਪਾ ਪ੍ਰਧਾਨ ਸਤੀਸ਼ ਬਾਵਾ ਦੀ ਅਗਵਾਈ ‘ਚ ਸਥਾਨਕ ਘੰਟਾ ਘਰ ਚੌਂਕ ‘ਚ ਮੁੱਖ ਮੰਤਰੀ ਭਗਵੰਤ ਮਾਨ ਤੇ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਸ ਮੌਕੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼, ਸਾਬਕਾ ਮੇਅਰ ਸ਼ਿਵ ਸੂਦ, ਕੌਮੀ ਕੌਂਸਲ ਦੇ ਮੈਂਬਰ ਡਾ: ਦਿਲਬਾਗ ਰਾਏ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਪਠਾਨੀਆ, ਸੁਰੇਸ਼ ਭਾਟੀਆ, ਵਿਨੋਦ ਪਰਮਾਰ, ਅਸ਼ਵਨੀ ਬੱਲ, ਅਰਚਨਾ ਜੈਨ, ਸ਼ਿਵਮ ਓਹਰੀ, ਅਸ਼ਵਨੀ ਓਹਰੀ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਕਿਹਾ ਕਿ ਸਰਕਾਰ ਨੇ ਅੱਜ ਤੱਕ ਲੋਕਾਂ ਨਾਲ ਧੋਖਾ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਸੱਤਾ ‘ਚ ਨਹੀਂ ਸੀ ਤਾਂ ਉਸ ਵੇਲੇ ਸਫ਼ਾਈ ਸੇਵਕਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ ਪਰ ਉਨ੍ਹਾਂ ਸਾਰੇ ਵਾਅਦਿਆਂ ਨੂੰ ਛਿੱਕੇ ਟੰਗ ਕੇ ਸਫ਼ਾਈ ਸੇਵਕਾਂ ਦੀ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜੋ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਕੁਮਾਰ ਸ਼ੌਕੀ, ਯਸ਼ਪਾਲ ਸ਼ਰਮਾ, ਸ਼ਿਵ ਕੁਮਾਰ ਕਾਕੂ, ਵਿਜੇ ਸੂਦ, ਬਲਰਾਮ, ਆਰ.ਕੇ.ਕੋਹਲੀ, ਰਜਿੰਦਰ ਮੋਦਗਿਲ, ਤਰਸੇਮ ਮੋਦਗਿਲ, ਰਾਜ ਕੁਮਾਰ, ਗੌਰਵ ਗਰਗ, ਨਰਿੰਦਰ ਬੱਬੂ, ਸੰਦੀਪ ਸੰਧੂ, ਅਨਿਲ ਜੈਨ, ਪੰਕਜ ਬਾਂਸਲ, ਰਾਜਨ ਬਾਂਸਲ, ਸੁਧੀਰ ਸ਼ਰਮਾ, ਮਨਪ੍ਰੀਤ ਕੌਰ, ਅਵਤਾਰ ਸਿੰਘ ਕੰਗ, ਜਸਵਿੰਦਰ ਬੌਬੀ, ਅਮਰਜੀਤ, ਪਾਲ ਸਿੰਘ, ਦਰਸ਼ਨ ਸਿੰਘ, ਰਾਜ ਨਰਾਇਣ, ਓਮ ਪ੍ਰਕਾਸ਼, ਚਾਨਣ ਰਾਮ, ਅਮਰਜੀਤ ਲਾਡੀ, ਰਾਜੀਵ ਮਹਾਜਨ, ਰਾਜ ਕੁਮਾਰ ਆਦੀਆ, ਅਕਸ਼ੈ ਸ਼ਰਮਾ, ਅਤੁਲ ਪਿੰਕੀ ਸੂਦ, ਮੋਹਿਤ ਕੈਂਥ, ਪੁਨੀਤ ਸ਼ਰਮਾ, ਜਸਕਰਨ ਜੱਸੀ, ਗਗਨਦੀਪ ਸਿੰਘ, ਸੁਨੰਦਨ ਸੂਦ, ਸੁਮਿਤ ਰੇਵਾੜੀ, ਰਾਜੇਸ਼ ਕਾਕਾ, ਖੁਸ਼ੀ ਰਾਮ ਗਰਗ, ਸੰਦੀਪ ਕੈਂਥ, ਪੰਡਿਤ ਉਂਕਾਰ ਨਾਥ, ਨੀਰਜ ਗੈਂਡ, ਰਣਜੀਤ ਸਿੰਘ ਰਾਣਾ, ਭਾਨੂ ਪ੍ਰਤਾਪ ਰਾਣਾ, ਦੀਕਸ਼ਾਂਤ ਠਾਕੁਰ, ਸ਼ਾਖਾ ਬੱਗਾ, ਵਿਨੇ ਕੁਮਾਰ, ਅਵਤਾਰ ਸਿੰਘ ਡਾਂਡੀਆ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ ਅਗਲੀ ਖ਼ਬਰ ਅਜੀਤ' ਖ਼ਬਰਾਂ, 27 ਜੁਲਾਈ 2026
Ad Position 24
No active advertisement